ਭਾਜਪਾ ਦਾ ਫੁੱਲ ਛੱਡਕੇ ਫੜਿਆ ਆਪ ਦਾ ਝਾੜੂ

ਆਮ ਆਦਮੀ ਪਾਰਟੀ ਹੁਣ ਜਿੱਥੇ ਪੰਜਾਬ ਤੋਂ ਅੱਗੇ ਵਧ ਕੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਵੀ ਆਪਣੇ ਹੋਮ ਵਰਕ ਵਿੱਚ ਲੱਗ ਗਈ ਹੈ .

ਉਹਦੇ ਦੂਸਰੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਹੁਣ ਪੂਰੀ ਤਰ੍ਹਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਕਮਰ ਕੱਸੀ ਬੈਠੇ ਹਨ. ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਨੇਤਾਵਾਂ ਵੱਲੋਂ ਦੂਸਰੀ ਪਾਰਟੀ ਦੇ ਨੇਤਾਵਾਂ ਅਤੇ ਕਾਰਜਕਰਤਾਵਾਂ ਨਾਲ ਆਪਣੇ ਗੱਠਜੋੜ ਸ਼ੁਰੂ ਕਰ ਦਿੱਤੇ ਹਨ . ਆਮ ਆਦਮੀ ਜਿਸ ਤਰ੍ਹਾਂ ਪਹਿਲੇ ਅੰਮ੍ਰਿਤਸਰ ਵਿੱਚ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਉਸ ਵੇਲੇ ਇੱਕ ਵੱਡਾ ਝਟਕਾ ਦੇ ਚੁੱਕੀ ਆਜ਼ਾਦੀ ਦੂਸਰੀਆਂ ਪਾਰਟੀਆਂ ਦੇ ਬਹੁਤ ਸਾਰੇ ਪਾਰਸਦ ਅਤੇ ਨੇਤਾ ਸਵਾਲ ਕਰਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ।

ਇਸੇ ਲੜੀ ਵਿਚ ਅੱਜ ਜਲੰਧਰ ਵਿਖੇਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ . ਜਲੰਧਰ ਵਿੱਚ ਅੱਜ ਪੰਜਾਬ ਸਰਕਾਰ ਦੇ ਨਿਕਾਏ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਕੁੱਲ 68 ਲੋਕ ਭਾਜਪਾ ਛੱਡ ਸ਼ਾਮਲ ਹੋ ਗਏ . ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਮ ਕਾਰਜਕਰਤਾਵਾਂ ਤੋਂ ਲੈ ਕੇ ਨਗਰ ਨਿਗਮ ਦੇ ਕਈ ਪਾਰਸ਼ਦ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ 13 ਲੋਕ ਪ੍ਰਮੁੱਖ ਨੇ . ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟੇਟ ਐਗਜ਼ੀਕਿਊਟਿਵ ਮੈਂਬਰ ਵਿਨੀਤ ਧੀਰ , ਸ਼ਵੇਤਾ ਧੀਰ ਪਾਰਸ਼ਦ ਵਾਰਡ ਨੰਬਰ 77, ਸੁਰੇਸ਼ ਮਿੰਟੂ ਪਾਰਸ਼ਦ ਵਾਰਡ ਨੰਬਰ 40, ਅਮਿਤ ਸੱਦਾ ਉਪ ਪ੍ਰਧਾਨ ਭਾਜਪਾ ਜਲੰਧਰ , ਚੰਦਰਜੀਤ ਕੌਰ ਪਾਰਚਡ ਵਾਰਡ ਨੰਬਰ 73, ਪ੍ਰਭ ਦਿਆਲ ਉਪ ਪ੍ਰਧਾਨ ਭਾਜਪਾ ਐਸ ਸੀ ਮੋਰਚਾ , ਅਨੀਤਾ ਰਾਣੀ ਪਾਰਸ਼ਦ ਵਾਰਡ ਨੰਬਰ 41 , ਸੌਰਭ ਸਿਟੀ ਮੰਡਲ ਪ੍ਰਧਾਨ , ਕਵਿਤਾ ਸੇਠ ਪ੍ਰਧਾਨ ਮਹਿਲਾ ਮੋਰਚਾ , ਕਮਲ ਲੋਚ ਜਨਰਲ ਸੈਕਟਰੀ ਜਲੰਧਰ , ਧੀਰਜ ਭਗਤ , ਨਿੱਜੀ ਅਰੋੜਾ ਇੱਕ ਪ੍ਰਧਾਨ ਭਾਜਪਾ ਮੰਡਲ 11, ਨਵੀਨ ਸੋਨੀ ਜਨਰਲ ਸੈਕਟਰੀ ਮੰਡਲ 11 ਸ਼ਾਮਿਲ ਨੇ ਇਨ੍ਹਾਂ ਵਿੱਚੋਂ ਤਕਰੀਬਨ ਸਾਰੇ ਕਾਰਜਕਰਤਾ ਅਤੇ ਨੇਤਾ ਜਲੰਧਰ ਵੈਸਟ ਇਲਾਕੇ ਤੋਂ ਨੇ।

ਇਸ ਮੌਕੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਵਿਨੀਤ ਧੀਰ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਕੋਈ ਮਾੜੀ ਪਾਰਟੀ ਨਹੀਂ ਹੈ ਲੇਕਿਨ ਪਾਰਟੀ ਵਿੱਚ ਸ਼ਾਮਲ ਕੁਝ ਲੋਕ ਐਸੇ ਨੇ ਜੋ ਬਾਕੀ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦੇ . ਉਨ੍ਹਾਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਣ ਬਾਰੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਵਿਚ ਜੋ ਬਦਲਾਓ ਲਿਆਉਂਦੇ ਨੇ ਉਨ੍ਹਾਂ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ।

ਉਧਰ ਇਸ ਮੌਕੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਜਲੰਧਰ ਦੇ ਵਿੱਚ ਜੋ ਵੀ ਘੁਟਾਲਿਆਂ ਦੀ ਗੱਲ ਹੋ ਰਹੀ ਹੈ ਉਸ ਬਾਰੇ ਸਮੇਂ ਸਿਰ ਜਾਂਚ ਕੀਤੀ ਜਾਏਗੀ . ਉਨ੍ਹਾਂ ਕਿਹਾ ਕਿ ਜੋ ਵੀ ਕੰਮ ਜਲੰਧਰ ਵਿੱਚ ਹੁਣ ਤੱਕ ਚੱਲ ਰਹੇ ਨੇ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੀ . ਉਨ੍ਹਾਂ ਨੇ ਕਿਹਾ ਕਿ ‌ਜਲੰਧਰ ਦੇ ਵਿਕਾਸ ਲਈ ਹੋਣ ਵਾਲੇ ਜ਼ਰੂਰੀ ਕੰਮਾਂ ਲਈ ਜਲਦ ਹੀ ਨਵੇਂ ਟੈਂਡਰ ਪਰਵਾਏ ਜਾਣਗੇ . ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਜਲੰਧਰ ਵਿੱਚ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਜਾਏਗਾ ਅਤੇ ਅਗਲੇ ਸਾਲ ਜਨਵਰੀ ਵਿੱਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ ।

Leave a Reply

Your email address will not be published. Required fields are marked *