ਜਲੰਧਰ 9 ਫਰਵਰੀ {ਬਯੂਰੋ} : ਪੰਜਾਬ ਵਿਚ ਆਪ ਸਰਕਾਰ ਵਲੋਂ ਬੀਤੇ ਦਿਨ ਪਹਿਲਾ “ਸਰਕਾਰ ਤੁਹਾਡੇ ਦਵਾਰ” ਸ਼ੁਰੂ ਕੀਤਾ ਗਯਾ ਸੀ ਓਸੇ ਲੜੀ ਦੌਰਾਨ ਅੱਜ ਜਲੰਧਰ ‘ਚ ਹਲਕਾ ਸੈਂਟਰਲ ਦੇ ਵਿਧਾਇਕ ਵੱਲੋਂ ਜਲੰਧਰ ਕੇਂਟ ਬੜਿੰਗ ਪਿੰਡ ਵਿਚ ਆਯੋਜਿਤ ਜਨਤਾ ਦਰਬਾਰ ਤੋਂ ਬਾਅਦ ‘ਆਪ’ ਵਰਕਰਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇਨਾ ਵਧ ਗਯਾ ਕਿ ਇਕ ਧਿਰ ਦੇ 5 ਤੋਂ 6 ਲੋਕਾਂ ਨੇ ਦੂਜੀ ਧਿਰ ਦੇ ਇਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਝਗੜੇ ਦੀ ਜਾਣਕਾਰੀ ਮਿਲਦਿਆਂ ਹੀ ਪਾਰਟੀ ਵਿਧਾਇਕ ਰਮਨ ਅਰੋੜਾ ਖੁਦ ਜ਼ਖਮੀ ਵਰਕਰ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਅਤੇ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਜਨਤਾ ਦਰਬਾਰ ਦੀ ਸਮਾਪਤੀ ਤੋਂ ਬਾਅਦ ਹੋਇਆ ਹੈ। ਲੜਾਈ ਤੋਂ ਪਹਿਲਾਂ ਦੋਵਾਂ ਧਿਰਾਂ ਦੀ ਬਹਿਸ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ।
https://youtu.be/Wv-qpKLQ5Qw?si=oae4BrN1KoQeLcec
‘ਆਪ’ ਵਰਕਰ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵੜਿੰਗ ਦੀ ਗਰਾਊਂਡ ‘ਚ ਜਨਤਾ ਦਰਬਾਰ ਦਾ ਕੈਂਪ ਲਗਾਇਆ ਗਿਆ ਸੀ ਅਤੇ ਸਾਬਕਾ ਕੌਂਸਲਰ ਦੇ ਪਤੀ ਮਨੂ ਵੜਿੰਗ ਨੇ ਬੋਰਡ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਦੇ ਹੋਏ ਸਾਥੀਆਂ ਸਮੇਤ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਉਸ ਨੇ ਕਿਹਾ ਕਿ ਕੋਈ ਨਿੱਜੀ ਰੰਜਿਸ਼ ਨਹੀਂ ਸੀ ਸਗੋਂ ਫਲੈਕਸ ਬੋਰਡ ਦੇ ਮੁੱਦੇ ‘ਤੇ ਹਮਲਾ ਕੀਤਾ ਗਿਆ ਹੈ। ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤੁਹਡੇ ਦਰਬਾਰ ਸਬੰਧੀ ਜਲੰਧਰ ਛਾਉਣੀ ਦੇ ਪਿੰਡ ਵੜਿੰਗ ਵਿੱਚ ਜਨਤਾ ਦਰਬਾਰ ਕੈਂਪ ਲਗਾਇਆ ਗਿਆ। ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਵਰਕਰ ‘ਤੇ 4 ਤੋਂ 5 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਅਜਿਹੇ ਨਹੀਂ ਹਨ ਜੋ ਕਿਸੇ ’ਤੇ ਜਾਨਲੇਵਾ ਹਮਲਾ ਕਰ ਦੇਣ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਲੋਕ ਕੌਣ ਸਨ ਜਾਂ ਪਾਰਟੀ ਨਾਲ ਸਬੰਧਤ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਨਤਾ ਦਰਬਾਰ ਕੈਂਪ ਦੀ ਸਮਾਪਤੀ ਤੋਂ ਬਾਅਦ ਦੋ ਧਿਰਾਂ ਵਿੱਚ ਲੜਾਈ ਹੋ ਗਈ ਅਤੇ ਇਸ ਵਿੱਚ ਇੱਕ ਧਿਰ ਦੇ ਇੱਕ ਵਿਅਕਤੀ ਮਹਿੰਦਰ ਸਿੰਘ ਨੂੰ ਦੂਜੀ ਧਿਰ ਦੇ ਲੋਕਾਂ ਨੇ ਜ਼ਖਮੀ ਕਰ ਦਿੱਤਾ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੂਜੇ ਪਾਸੇ ਦੇ ਲੋਕ ਕੌਣ ਹਨ ਅਤੇ ਦੋਵੇਂ ਪਾਸੇ ਦੇ ਲੋਕ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ।