ਜਲੰਧਰ 8 ਦਿਸੰਬਰ (ਬਿਊਰੋ) : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 15 ਜਨਵਰੀ ਦਿਨ ਸੋਮਵਾਰ ਸਵੇਰੇ 10 ਵਜੇ ਸਜਾਏ ਜਾ ਰਹੇ ਹਨ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਨਗਰ ਕੀਰਤਨ 15 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਐਸ ਡੀ ਕਾਲਜ ਰੋਡ, ਰੇਲਵੇ ਰੋਡ, ਮੰਡੀ ਫੈਂਟਨ ਗੰਜ, ਗੁਰਦਵਾਰਾ ਦੀਵਾਨ ਅਸਥਾਨ, ਮਿਲਾਪ ਰੋਡ, ਫਗਵਾੜਾ ਗੇਟ, ਭਗਤ ਸਿੰਘ ਚੋਂਕ, ਖਿੰਗਰਾਂ ਗੇਟ, ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੋਂਕ, ਪੁਰਾਣੀ ਸਬਜ਼ੀ ਮੰਡੀ, ਬਸਤੀ ਅੱਡਾ, ਜੋਤੀ ਚੋਂਕ, ਰੈਣਕ ਬਜ਼ਾਰ, ਨਯਾ ਬਜ਼ਾਰ, ਮਿਲਾਪ ਚੋਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।
ਇਸ ਸੰਬੰਧੀ ਅੱਜ ਪ੍ਰਬੰਧਕਾ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਨਗਰ ਕੀਰਤਨ ਦੇ ਰੂਟ ਤੇ ਵੱਖ ਵੱਖ ਵਪਾਰਿਕ ਸੰਗਠਨਾਂ ਅਤੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨਾਲ ਸੰਪਰਕ ਕੀਤਾ ਅਤੇ ਸੰਗਤਾਂ ਦੀ ਆਓ ਭਗਤ ਲਈ ਬੇਨਤੀ ਪੱਤਰ ਦਿੱਤੇ। ਸੰਸਥਾਵਾਂ ਨੇ ਵੱਧ ਤੋਂ ਵੱਧ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਦਵਿੰਦਰ ਸਿੰਘ ਰਿਆਤ, ਗੁਰਜੀਤ ਸਿੰਘ ਪੋਪਲੀ, ਹਰਜੋਤ ਸਿੰਘ ਲੱਕੀ, ਭੁਪਿੰਦਰ ਸਿੰਘ ਖ਼ਾਲਸਾ, ਕੁਲਜੀਤ ਸਿੰਘ ਚਾਵਲਾ, ਚਰਨਜੀਤ ਸਿੰਘ ਮਿੰਟਾ, ਮਨਦੀਪ ਸਿੰਘ ਬਹਿਲ, ਸੁਖਵਿੰਦਰ ਸਿੰਘ ਮੱਕੜ, ਜਤਿੰਦਰਪਾਲ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਗੁਰਜੀਤ ਸਿੰਘ ਟੱਕਰ, ਹਰਜੀਤ ਸਿੰਘ ਬਸਤੀ ਸ਼ੇਖ, ਪਰਦੀਪ ਸਿੰਘ ਵਿੱਕੀ, ਮੱਖਣ ਸਿੰਘ, ਬਲਜੀਤ ਸਿੰਘ ਨਿਹੰਗ ਸਿੰਘ, ਨਵਦੀਪ ਸਿੰਘ ਗੁਲਾਟੀ, ਬਾਵਾ ਗਾਬਾ, ਹਰਮਹਿੰਦਰ ਸਿੰਘ ਵਿਰਦੀ, ਜਤਿੰਦਰ ਦਕੋਹਾ, ਬਲਬੀਰ ਸਿੰਘ ਨਾਹਲ, ਸਤਿੰਦਰ ਸਿੰਘ ਸੋਨੂੰ, ਜਸਕੀਰਤ ਸਿੰਘ ਜੱਸੀ, ਗੁਰਪ੍ਰੀਤ ਸਿੰਘ, ਸਿਮਰਨ ਭਾਟੀਆ, ਹਰਮਨ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਗਗਨ ਸਿੰਘ, ਵਿਕਰਮਜੋਤ ਸਿੰਘ, ਭਵਜੋਤ ਸਿੰਘ, ਲਵਪ੍ਰੀਤ ਸਿੰਘ, ਰਿਤਿਕ ਸਿੰਘ, ਸਮਨੀਤ ਸਿੰਘ, ਹਰਪ੍ਰੀਤ ਸਿੰਘ, ਤਰਨ ਸਿੰਘ ਆਦਿ ਸ਼ਾਮਿਲ ਸਨ।