ਜਲੰਧਰ 7 ਅਪ੍ਰੈਲ (ਬਿਊਰੋ) : ਬੀਤੀ ਐਤਵਾਰ ਦੀ ਦੇਰ ਰਾਤ ਨੂੰ ਜਲੰਧਰ ਦੇ ਫਗਵਾੜਾ ਗੇਟ ਇਲਾਕੇ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਘਰ ਵਿੱਚ ਬਣੇ ਮੰਦਰ ਤੋਂ ਸ਼ੁਰੂ ਹੋਈ ਜਿਸ ਤੋਂ ਬਾਅਦ ਪੂਰੇ ਕਮਰੇ ਚ ਫੈਲ ਗਈ ਅਤੇ ਸਾਰਾ ਸਮਾਨ ਸਾੜ ਕੇ ਸਵਾਹ ਹੋ ਗਿਆ। ਮੌਕੇ ਤੇ ਪਹੁੰਚੇ ਦਮ ਕਲ ਅਧਿਕਾਰੀ ਨਰੇਸ਼ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਫਗਵਾੜਾ ਗੇਟ ਇਲਾਕੇ ਵਿੱਚ ਪਹੁੰਚੇ ਸਨ।
ਉਹਨਾਂ ਕਿਹਾ ਕਿ ਅੱਗ ਲੱਗੇ ਘਰ ਤੱਕ ਪਹੁੰਚਣ ਲਈ ਬੇਹਦ ਜੱਦੋ ਜਹਿਦ ਕਰਨੀ ਪਈ ਕਿਉਂਕਿ ਅੱਗੇ ਗੱਡੀਆਂ ਬਹੁਤ ਖੜੀਆਂ ਸਨ। ਜਿਸ ਨੂੰ ਬਾਰ-ਬਾਰ ਸਾਈਡ ਕਰਨ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕੌਂਸਲਰ ਨੂੰ ਇਸ ਬਾਬਤ ਸ਼ਿਕਾਇਤ ਦੇ ਦਿੱਤੀ ਗਈ। ਦਮ ਕਲ ਅਧਿਕਾਰੀ ਨਰੇਸ਼ ਕੁਮਾਰ ਅਨੁਸਾਰ ਅੱਗ ਘਰ ਵਿੱਚ ਬਣੇ ਮੰਦਰ ਵਿੱਚ ਜੱਗ ਦੀ ਜੋਤ ਕਾਰਨ ਲੱਗੀ ਹੋ ਸਕਦੀ ਹੈ। ਜਿਸ ਤੋਂ ਬਾਅਦ ਅੱਗ ਪੂਰੇ ਘਰ ਵਿੱਚ ਫੈਲ ਗਈ। ਨਰੇਸ਼ ਕੁਮਾਰ ਨੇ ਕਿਹਾ ਕਿ ਦਮਕਲ ਵਿਭਾਗ ਦੀਆਂ ਦੋ ਗੱਡੀਆਂ ਨਾਲ ਮੌਕੇ ਤੇ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ। ਉਹਨਾਂ ਕਿਹਾ ਕਿ ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬੇਹਦ ਜਿਆਦਾ ਹੋਇਆ ਹੈ।
