ਜਲੰਧਰ 24 ਮਾਰਚ (ਬਿਊਰੋ) : ਧਾਰਮਿਕ ਅੱਤੇ ਸਮਾਜਿਕ ਖੇਤਰ ਚ ਹਮੇਸ਼ਾਂ ਪਹਿਲੀ ਕਤਾਰ ਚ ਸੇਵਾ ਨਿਭਾਉਣ ਵਾਲੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਚ ਸੇਵਾ ਨਿਭਾਉਣ ਵਾਲੇ ਲੋੜਵੰਦ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੇ ਬੱਚਿਆਂ ਲਈ ਨਿਵੇਕਲੀ ਪਹਿਲ ਕਰਦਿਆਂ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ ਵਿਚ ਦਾਖਲਾ ਫੀਸ ਨਾ ਲੈਣ ਦਾ ਫੈਂਸਲਾ ਕੀਤਾ ਹੈ l
ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ਼. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਇਸ ਬਾਰੇ ਦੱਸਦਿਆ ਕਿਹਾ ਕਿ ਇਸ ਸਮੇ ਸਿੱਖ ਕੌਮ ਨੂੰ ਆਪਣਾ ਆਪ ਸੰਭਾਲਣ ਦੀ ਸੱਖਤ ਜਰੂਰਤ ਹੈ ਤੇ ਉਸ ਕਾਰਜ ਲਈ ਜਿਨ੍ਹਾਂ ਜਿਨ੍ਹਾਂ ਵੀ ਕੋਈ ਗੁਰੂ ਘਰ ਸਹਿਯੋਗ ਕਰ ਸਕਦਾ ਹੈ ਉਸਨੂੰ ਆਪਣੇ ਗੁਰੂ ਘਰ ਦੇ ਸਿੰਘਾਂ ਲਈ ਕਰਣਾ ਚਾਹੀਦਾ ਹੈ l ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਿਚ ਨਰਸਰੀ ਤੋਂ ਦਸਵੀਂ ਤੱਕ ਇਨ੍ਹਾਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਢੰਗ ਨਾਲ ਸਿੱਖਿਅਤ ਕੀਤਾ ਜਾਵੇਗਾ ਤਾਂ ਜੋ ਉਹ ਪੈਸੇ ਕਰਕੇ ਸਿੱਖਿਆ ਵਹੀਣ ਨਾ ਰਹਿ ਜਾਣ ਅੱਤੇ ਹਰੇਕ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਲੋੜਵੰਦ ਸਿੰਘਾਂ ਦੇ ਬੱਚਿਆਂ ਦੀ ਪੜਾਈ ਲਈ ਵੱਧ ਤੋਂ ਵੱਧ ਸਹਿਯੋਗ ਕਰਣ l
ਇਸ ਮੌਕੇ ਸੁਰਿੰਦਰ ਸਿੰਘ, ਸੁਖਜੀਤ ਸਿੰਘ, ਮੱਖਣ ਸਿੰਘ, ਸਰਬਜੀਤ ਸਿੰਘ, ਇਕਬਾਲ ਸਿੰਘ ਢੀਂਡਸਾ, ਇੰਦਰਪ੍ਰੀਤ ਸਿੰਘ, ਤੇਜਿੰਦਰ ਕੌਰ, ਪ੍ਰਮਿੰਦਰ ਕੌਰ, ਪ੍ਰਿੰਸੀਪਲ ਗੀਤਾ ਸੇਖੜੀ, ਅਮਨਦੀਪ ਕੌਰ, ਰਵਿੰਦਰ ਕੌਰ, ਬਾਵਾ ਗਾਬਾ, ਜਸਕੀਰਤ ਸਿੰਘ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਦਿਨੇਸ਼ ਖੰਨਾ, ਹਰਸਿਮਰਨ ਸਿੰਘ, ਗਗਨ ਰੇਣੁ ਮੌਜੂਦ ਸਨ l