ਫਗਵਾੜਾ 16 ਫਰਵਰੀ (ਬਿਊਰੋ) : ਫਗਵਾੜਾ ਦੇ ਬੱਸ ਸਟੈਂਡ ਤੇ ਉਸ ਵੇਲੇ ਜਬਰਦਸਤ ਹੰਗਾਮਾ ਹੋ ਗਿਆ, ਜਦੋਂ ਲੁਧਿਆਣਾ ਸਾਈਡ ਤੋਂ ਆ ਰਹੀ ਬੱਸ ਵਿੱਚ ਬੈਠੀਆਂ ਸਵਾਰੀਆਂ ਵਲੋਂ ਬੱਸ ਦੇ ਡਰਾਈਵਰ ਉਪਰ ਨਸ਼ਾ ਕਰਕੇ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਗੰਭੀਰ ਅਰੋਪ ਲਗਾਏ ਗਏ।
ਜਿਸ ਤੋਂ ਬਾਅਦ ਸਵਾਰੀਆਂ ਵਲੋਂ ਡਰਾਈਵਰ ਨੂੰ ਟ੍ਰੈਫਿਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਮੌਕੇ ਤੇ ਜਾਣਕਾਰੀ ਦਿੰਦਿਆ ਬੱਸ ਚ ਬੈਠੀਆਂ ਸਵਾਰੀਆਂ ਨੇ ਦਸਿਆ ਕਿ ਜਦੋ ਲੁਧਿਆਣਾ ਤੋਂ ਬੱਸ ਜਲੰਧਰ ਜਾਣ ਲਈ ਚੱਲੀ ਤਾਂ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ।ਰਸਤੇ ਚ ਕਈ ਵਾਰ ਐਕਸੀਡੈਂਟ ਹੋਣ ਤੋਂ ਬਚਾ ਹੋ ਗਿਆ। ਸਵਾਰੀਆਂ ਨੇ ਦਸਿਆ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ।ਜਿਸ ਨੂੰ ਫਗਵਾੜਾ ਬੱਸ ਸਟੈਂਡ ਤੇ ਰੋਕ ਕੇ ਉਨ੍ਹਾਂ ਵਲੋਂ ਟ੍ਰੈਫਿਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆ ਟ੍ਰੈਫਿਕ ਪੁਲਿਸ ਦੇ ਏ ਐੱਸ ਆਈ ਅਮਰਜੀਤ ਨੇ ਦਸਿਆ ਕਿ ਪਾਲ ਬੱਸ ਸਰਵਿਸ ਕੰਪਨੀ ਦੀ ਬੱਸ ਜੋ ਕਿ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ।ਜਿਸ ਵਿਚ ਬੈਠੀਆਂ ਸਵਾਰੀਆਂ ਵਲੋਂ ਦਸਿਆ ਕਿ ਡਰਾਈਵਰ ਨੇ ਨਸ਼ਾ ਕੀਤਾ ਹੈ ਅਤੇ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਹੈ। ਜਿਸ ਨੂੰ ਫਗਵਾੜਾ ਦੇ ਬੱਸ ਸਟੈਂਡ ਤੇ ਸਵਾਰੀਆਂ ਵਲੋਂ ਪੁਲਿਸ ਦੇ ਹਵਾਲੇ ਕੀਤਾ ਗਿਆ। ਮੌਕੇ ਤੇ ਬੱਸ ਡਰਾਈਵਰ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਖਮਾਣੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਮੌਕੇ ਤੇ ਜਦੋਂ ਪੁਲਿਸ ਵਲੋਂ ਜਾਂਚ ਕੀਤੀ ਤਾਂ ਸੱਚਮੁੱਚ ਹੀ ਬੱਸ ਦੇ ਡਰਾਈਵਰ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਜਿਸ ਦਾ ਮੌਕੇ ਤੇ ਚਲਾਨ ਕੱਟ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।