ਜਲੰਧਰ 15 ਦਿਸੰਬਰ (ਬਿਊਰੋ) : ਜਲੰਧਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਸ਼ਹਿਰ ਦੇ ਸਮੂਹ ਗੁਰੂ ਘਰ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਗੁਰੂ ਘਰ ਦੇ ਅੰਦਰ ਕੁਰਸੀਆਂ ਸੰਬੰਧੀ ਹੁਕਮਨਾਮਾ ਲਾਗੂ ਕਰਵਾਉਣਾ ਹਰੇਕ ਪ੍ਰਬੰਧਕ ਦਾ ਫਰਜ਼ ਹੈl ਜੇ ਅੱਜ ਕੁਰਸੀਆਂ ਦਾ ਪਾਸਾਰ ਵਧਿਆ ਹੈ ਤਾਂ ਇਹ ਪ੍ਰਬੰਧਕਾਂ ਦੀ ਹੀ ਨਾਲਾਇਕੀ ਹੈl ਜੇ ਗੁਰੂ ਘਰਾਂ ਦੇ ਪ੍ਰਬੰਧਕ ਆਪਣੀ ਧਾਰਮਿਕ ਡਿਊਟੀ ਨਿਭਾਉਣ ਤਾਂ ਸੰਗਤਾਂ ਵੀ ਸੁਚੇਤ ਰਹਿਣਗੀਆਂ ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਘਰਾਂ ਦਾ ਪ੍ਰਬੰਧ ਸਿਰਫ ਚੋਧਰਾ ਲਈ ਹੀ ਰਹਿ ਗਿਆl ਜਲੰਧਰ ਦੇ ਕਈ ਗੁਰੂ ਘਰਾਂ ਨੇ ਖਾਲਸਾ ਵਹੀਰ ਦੇ ਚੱਲਣ ਕਰਕੇ ਸੁਚੇਤ ਹੋ ਕੇ ਕੁਰਸੀਆਂ ਚੁੱਕ ਦਿਤੀਆਂ ਹਨ ਤੇ ਬਾਕੀਆਂ ਨੂੰ ਵੀ ਚੁੱਕ ਦੇਣੀਆਂ ਚਾਹੀਦੀਆਂ ਹਨ l ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਇੱਕ 11 ਮੇਂਬਰੀ ਟੀਮ ਸਾਰੇ ਗੁਰੂ ਘਰ ਚ ਜਾਏਗੀ ਅਤੇ ਪ੍ਰਬੰਧਕਾਂ ਨੂੰ ਅਮ੍ਰਿਤਧਾਰੀ ਹੋਣ ਅਤੇ ਰਹਿਤ ਮਰਯਾਦਾ ਸੰਬੰਧੀ ਸੁਚੇਤ ਕਰੇਗੀ l
ਇਸ ਮੋੱਕੇ ਇਸ ਮੋੱਕੇ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜਿੰਦਰ ਸਿੰਘ ਏਕਤਾ ਵਿਹਾਰ, ਗੁਰਿੰਦਰ ਸਿੰਘ ਮਝੈਲ ਅਤੇ ਗੁਰਮੀਤ ਸਿੰਘ ਬਿੱਟੂ , ਹਰਜੋਤ ਸਿੰਘ ਲੱਕੀ, ਗੁਰਕਿਰਪਾਲ ਸਿੰਘ ਬਸਤੀ ਸ਼ੇਖ, ਕੰਵਲਜੀਤ ਸਿੰਘ ਟੋਨੀ, ਕੁਲਵਿੰਦਰ ਸਿੰਘ ਭੋਗਪੁਰ, ਦਵਿੰਦਰ ਸਿੰਘ ਰਿਆਤ, ਅਰਵਿੰਦਰ ਸਿੰਘ ਰੇਰੂ, ਮਨਜੀਤ ਸਿੰਘ ਕਰਤਾਰਪੁਰ, ਕੁਲਜੀਤ ਸਿੰਘ ਚਾਵਲਾ, ਭਾਈ ਜਸਪਾਲ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਬਸਤੀ ਮਿੱਠੂ , ਮਹਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਗੁਰਜੀਤ ਸਿੰਘ, ਤਜਿੰਦਰ ਸਿੰਘ ਪ੍ਰਿੰਸ, ਸਾਜਨ ਚਾਵਲਾ , ਓਂਕਾਰ ਸਿੰਘ, ਹੀਰਾ ਸਿੰਘ, ਜਸਵਿੰਦਰ ਸਿੰਘ, ਜਸਕੀਰਤ ਸਿੰਘ ਸ਼ਾਮਿਲ ਸਨ