ਜਲੰਧਰ 17 ਅਕਤੂਬਰ (ਬਿਊਰੋ) : ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ 18 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕੀ ਇਸ ਸਮਾਗਮ ਵਿਚ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ ਸੰਗਤਾਂ ਨੂੰ ਕੀਰਤਨ ਦੁਵਾਰਾ ਨਿਹਾਲ ਕਰਨਗੇ। ਉਨ੍ਹਾਂ ਦੇ ਨਾਲ ਭਾਈ ਜਸਕਬੀਰ ਸਿੰਘ ਜੀ ਅਤੇ ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ ਜੀ ਸੰਗਤਾਂ ਵਿਚ ਕੀਰਤਨ ਦੀ ਹਾਜ਼ਰੀ ਭਰਨਗੇ। ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।
ਇਸ ਮੌਕੇ ਸੁਰਿੰਦਰ ਸਿੰਘ ਵਿਰਦੀ, ਮਨਿੰਦਰਪਾਲ ਸਿੰਘ, ਸੁਰਿੰਦਰ ਸਿੰਘ ਅਰੋੜਾ, ਪਰਮਜੀਤ ਸਿੰਘ ਸੋਨੀ, ਵਰਿੰਦਰ ਸਿੰਘ, ਭਾਈ ਲਖਵਿੰਦਰ ਸਿੰਘ ਜੀ ਫਿਰੋਜ਼ਪੁਰ ਵਾਲੇ, ਭਾਈ ਬਲਵੀਰ ਸਿੰਘ ਜੀ ਮੀਤ ਗ੍ਰੰਥੀ, ਬਸੰਤ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਨੇ ਸੰਗਤਾਂ ਨੂੰ ਪਰਿਵਾਰਾਂ ਸਹਿਤ ਪੁੱਜਣ ਦੀ ਅਪੀਲ ਕੀਤੀ।