ਲੁਧਿਆਣਾ 15 ਫਰਵਰੀ (ਬਿਊਰੋ) : ਇਮੀਗ੍ਰੇਸ਼ਨ ਦੀ ਦੁਨੀਆ ਵਿਚ ਜਾਣਨ ਵਾਲਾ ਇੰਡੀਆ ਦਾ ਭਰੋਸੇਯੋਗ ਇਮੀਗ੍ਰੇਸ਼ਨ ਕੰਸਲਟੈਂਟਸ ਯ ਐਲ ਊ ਦੇ ਹੇਠ ਕੰਮ ਕਰ ਰਹੇ ਸਪੀਕਰ ਸਿੰਘ ਦੀ ਅਗਵਾਈ ਹੇਠ ਵੀਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲਗਭਗ 3000 ਤੋ ਵੱਧ ਲੋਕਾਂ ਨੇ ਸ਼ਿਰਕਤ ਕਰ ਵੀਜਾ ਲੈਣ ਅਤੇ ਬਾਹਰ ਜਾਣਕਾਰੀ ਬਾਰੇ ਹਾਸਲ ਕੀਤੀ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਪੀਕਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਅਨੇਕਾਂ ਹੀ ਇਮੀਗ੍ਰੇਸ਼ਨ ਦੀਆਂ ਕੰਪਨੀਆਂ ਵੱਖੋ-ਵੱਖ ਤਰੀਕੇ ਦਾ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਸਾਡਾ ਮਕਸਦ ਕਿਸੇ ਵੀ ਇਮੀਗ੍ਰੇਸ਼ਨ ਕੰਪਨੀ ਦੇ ਬਾਰੇ ਗਲਤ ਦੱਸਣਾ ਨਹੀਂ, ਪਰ ਸਾਡੀ ਇਕੋ-ਇਕ ਸੋਚ ਹੈ ਕਿ ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ਾ ਵਿਚ ਪੜਾਉਣ ਦੇ ਲਈ ਲੱਖਾਂ ਰੁਪਏ ਦਾ ਕਰਜਾ ਚੁੱਕ ਕੇ ਬਾਹਰ ਭੇਜਦੇ ਹਨ।
ਉਨਾ ਮਾਪਿਆਂ ਦਾ ਇਕ ਵੀ ਪੈਸਾ ਖਰਾਬ ਨਾ ਹੋਵੇ। ਜਿਸ ਕਰਕੇ ਅਸੀਂ ਹਮੇਸ਼ਾ ਹੀ ਬਾਹਰ ਜਾਣੇ ਵਾਲੇ ਬੱਚਿਆਂ ਨੂੰ ਸਹੀ ਬਾਹਰ ਜਾਣ ਦਾ ਤਾਰੀਕਾਂ ਅਤੇ ਸਹੀ ਸਲਾਹ ਦਿੰਦੇ ਹਾਂ। ਕਿਉਂਕਿ ਕੁੱਝ ਇਮੀਗ੍ਰੇਸ਼ਨ ਦੇ ਲੋਕ ਆਪਣੇ ਕੁੱਝ ਪੈਸਿਆਂ ਦੇ ਲਾਲਚ ਲਈ ਬੱਚਿਆਂ ਦੇ ਨਾਲ ਝੁੱਠੀਆਂ ਗੱਲਾ ਕਰ ਉਹਨਾ ਨੂੰ ਬਾਹਰ ਭੇਜ ਦਿੰਦੇ ਹਨ।
ਜਿਸ ਨਾਲ ਬੱਚੇ ਦੇ ਕੋਲ ਪਛਾਤਾਉਣ ਤੋ ਇਲਾਵਾ ਹੋਰ ਕੁਝ ਨਹੀਂ ਰਹਿ ਜਾਦਾਂ। ਇਸ ਲਈ ਕਦੇ ਵੀ ਬਾਹਰ ਜਾਣ ਲੱਗਿਆ ਬਿਨਾਂ ਕਿਸੇ ਜਾਣਕਾਰੀ ਤੋ ਜਿਦ ਨਾ ਕਰੋ, ਹਮੇਸ਼ਾ ਹੀ ਇਕ ਸੱਚੇ ਅਤੇ ਇਮਾਨਦਾਰ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਗੱਲਬਾਤ ਕਰ ਫਿਰ ਹੀ ਬਾਹਰ ਜਾਣ ਬਾਰੇ ਸੋਚਿਆ ਜਾਵੇ।