ਜਲੰਧਰ 9 ਮਾਰਚ (ਬਿਊਰੋ) : ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੀ 36ਵੀਂ ਸਾਲਾਨਾ ਬਰਸੀ ਪਿੰਡ ਜੈਤੇਵਾਲੀ ਵਿਖੇ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ 11,12 ਅਤੇ 13 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧੀ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਅਗੁਵਾਈ ਹੇਠ ਹੋਈ ਮੀਟਿੰਗ ਦੋਰਾਨ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਬਰਸੀ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ।
ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਸਵੇਰੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਪੈਦਲ ਨਗਰ ਕੀਰਤਨ ਸ਼ੁਰੂ ਕੀਤਾ ਜਾਏਗਾ ਜੋ ਕਿ ਪਿੰਡ ਦੇ ਵੱਖ ਵੱਖ ਧਾਰਮਿਕ ਸਥਾਨਾਂ ਦੀ ਪਰਕਰਮਾ ਕਰਦੇ ਹੋਏ ਅਤੇ ਜੰਡੂ ਸਿੰਘਾ ਤੋਂ ਹੁੰਦੇ ਹੋਏ ਵਾਪਸ ਦਰਬਾਰ ਵਿਖੇ ਆ ਕੇ ਸਮਾਪਤ ਹੋਵੇਗਾ ।
ਉਨ੍ਹਾਂ ਦੱਸਿਆ ਕਿ 12 ਮਾਰਚ ਸ਼ਾਮ 4 ਵਜੇ ਤੋਂ ਵੱਖ ਵੱਖ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਤੋਂ ਸੰਗਤਾਂ ਵੱਲੋਂ ਲਿਆਏ ਜਾਂਦੇ ਝੰਡੇ ਚੜ੍ਹਾਏ ਜਾਣਗੇ । ਸ਼ਾਮ ਨੂੰ 8 ਵਜੇ ਮਹਿਫਿਲ-ਏ-ਕਵਾਲੀ ਦਾ ਆਯੋਜਨ ਕੀਤਾ ਜਾਏਗਾ । ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜੋਤੀ ਨੂਰਾਂ, ਸੂਫੀ ਗਾਇਕ ਸਰਦਾਰ ਅਲੀ ਅਤੇ ਰਮੇਸ਼ ਰੰਗੀਲਾ-ਓਂਕਾਰ ਵਾਲੀਆ ਕਵਾਲ ਪਾਰਟੀ ਸਰਕਾਰ ਭਗਤ ਸ਼ਾਹ ਜੀ ਦੀ ਮਹਿਮਾ ਦਾ ਗੁਣਗਾਣ ਕਰਣਗੇ।
ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸਰਕਾਰ ਭਗਤ ਸ਼ਾਹ ਜੀ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਅਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ।
ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਦਰਬਾਰ ਪ੍ਰਬੰਧਨ ਨੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹਨ ਅਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਵਿਸ਼ਾਲ ਭੰਡਾਰਾ ਅਤੇ ਰਹਿਣ ਦੀ ਸੁਵਿਧਾ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਜਾ ਚੁੱਕੇ ਹਨ ।
ਇਸ ਮੌਕੇ ਤੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ , ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ, ਗਿਆਨੀ ਜਸਬੀਰ ਸਿੰਘ, ਲੰਬੜਦਾਰ ਬੀਰਬਲ ਸਿੰਘ ਕਾਲਕਟ, ਪਿਆਰਾ ਸਿੰਘ ਧਾਲੀਵਾਲ, ਹਰਜਿੰਦਰ ਕੁਮਾਰ, ਮੱਖਣ ਲਾਲ ਚੋਪੜਾ, ਜਤਿੰਦਰ ਪਵਾਰ, ਰਾਮ ਸਰੂਪ ਪਵਾਰ, ਜਸਪਾਲ ਦਿਉਲ ਅਤੇ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਹੋਰ ਸੇਵਾਦਾਰ ਮੌਜੂਦ ਸਨ।