ਪੰਜਾਬ 28 ਅਗਸਤ (ਬਿਊਰੋ) : ਜਲੰਧਰ ਚੰਡੀਗੜ੍ਹ ਨੈਸ਼ਨਲ ਤੇ ਪੈਂਦੇ ਪਿੰਡ ਮੱਲਾਂਪੁਰ ਅੜਕਾ ਦੇ ਨੇੜੇ ਭਿਆਨਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਏਨਾ ਭਿਆਨਕ ਸੀ ਕੀ ਇੱਕ ਗੱਡੀ ਰੇਲਿੰਗ ਤੋੜਦੇ ਹੋਏ ਸੜਕ ਦੇ ਦੂਜੇ ਕਿਨਾਰੇ ਤੇ ਜਾ ਡਿੱਗੀ। ਜਿਸਤੋ ਬਾਅਦ ਇਕ ਇਨੋਵਾ ਗੱਡੀ ਸਾਈਡ ਤੇ ਖੜੀ ਸੀ ਕਿ ਉਸੇ ਵਕਤ ਇਕ ਆ ਰਹੀ ਗੱਡੀ ਨੇ 2 ਗੱਡੀਆਂ ਵਿਚ ਗੱਡੀ ਮਾਰ ਦਿੱਤੀ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੱਡੀ ਚਲਾ ਰਹੀ ਮਹਿਲਾ ਨੇ ਦੱਸਿਆ ਕਿ ਜਦ ਕਾਰ ਮਲਾਪੁਰ ਪਿੰਡ ਦੇ ਕੋਲ ਪਹੁੰਚੀ ਤਾਂ ਉਥੇ ਇਕ ਕਰੌਸ ਕੱਟ ਸੀ, ਜਿੱਥੇ ਸੜਕ ਤੇ ਖੜ੍ਹੇ ਮੋਟਰ ਸਾਇਕਲ ਸਵਾਰ ਨੂੰ ਬਚਾਉਂਦੇ ਹੋਏ ਬਰੇਕ ਲਗਾਈ ਤਾ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਰੇਲਿੰਗ ਤੋੜ ਦੀ ਹੋਈ ਪਲਟ ਗਈ।
ਇਸ ਹਾਦਸੇ ਵਿੱਚ ਮਹਿਲਾ ਨੂੰ ਪਿੰਡ ਵਾਲਿਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ਦੀ ਪੂਰੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਹਾਈਵੇ ਤੇ ਹਾਦਸਾ ਦੇਖ ਇਕ ਇਨੋਵਾਕਾਰ ਕਿਨਾਰੇ ਤੇ ਰੁਕ ਗਈ ਅਤੇ ਕਾਰ ਚਾਲਕ ਦੁਰਘਟਨਾਗ੍ਰਸਤ ਕਾਰ ਦੇ ਚਾਲਕਾਂ ਨੂੰ ਬਚਾਉਣ ਲਈ ਨਿਕਲ ਆਇਆ। ਉਸ ਤੋਂ ਬਾਅਦ ਇੱਕ ਹੋਰ ਗੱਡੀ ਇਹ ਹਾਦਸਾ ਦੇਖਦੇ ਹੋਏ ਉੱਥੇ ਆ ਕੇ ਰੁੱਕਦੀ ਹੈ ਪਰ ਪਿੱਛੋਂ ਆ ਦੋ ਵਾਹਨ ਘੜੀਆਂ ਦੋਵੇਂ ਗੱਡੀਆਂ ਨਾਲ ਜ਼ਬਰਦਸਤ ਤਰੀਕੇ ਨਾਲ ਟਕਰਾ ਜਾਂਦੇ ਨੇ। ਹਾਲਾਂਕਿ ਇਸ ਮੌਕੇ ਵੱਡਾ ਹਾਦਸਾ ਹੋਣ ਤੋਂ ਜਾਂਦਾ ਹੈ। ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ। ਬੰਗਾ ਸਦਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਨੇ ਕਾਰਾਂ ਨੂੰ ਸਾਈਡ ਤੇ ਕਰਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।