ਜਲੰਧਰ 22 ਅਪ੍ਰੈਲ (ਬਿਊਰੋ) : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਅਤੇ ਜਲੰਧਰ ਸ਼੍ਰੋਮਣੀ ਕਮੇਟੀ ਮੇਂਬਰ ਕੁਲਵੰਤ ਸਿੰਘ ਮੰਨਣ ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਪੁੱਜੇ ਜਿਥੇ ਸਿੰਘ ਸਭਾਵਾਂ ਦੇ ਨੁਮਾਇੰਦੇ ਅਤੇ ਪ੍ਰਬੰਧਕ ਕਮੇਟੀ ਦੇ ਮੇਂਬਰ ਸਾਹਿਬਾਨ ਨੇ ਸਿੱਖੀ ਦੇ ਹੋ ਰਹੇ ਘਾਣ ਅਤੇ ਚੁਫੇਰੇ ਹਮਲਿਆ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ l
ਨੁਮਾਇੰਦਿਆ ਨੇ ਸਿੱਖੀ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਨਾਲ ਮੁਕਾਬਲਾ ਕਰਣ ਦੇ ਕਈ ਸੁਝਾਵ ਦਿਤੇ ਅਤੇ ਪੰਥਕ ਅਦਾਰਿਆ ਨੂੰ ਰਾਜਨੀਤੀ ਥੱਲਿਓ ਕੱਢ ਕੇ ਫੈਸਲੇ ਲੈਣ ਦੀ ਪੁਰਜ਼ੋਰ ਅਪੀਲ ਕੀਤੀ l
ਇਸ ਮੋੱਕੇ ਜਥੇਦਾਰ ਧਾਮੀ ਅਤੇ ਜਥੇਦਾਰ ਮੰਨਣ ਨੇ ਸ਼੍ਰੋਮਣੀ ਕਮੇਟੀ ਵਲੋਂ ਪੰਥ ਅਤੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾ ਦੀ ਜਾਣਕਾਰੀ ਦਿਤੀ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰੂ ਘਰਾਂ ਨਾਲ ਜੋੜਣ ਦੇ ਉਪਰਾਲੇ ਕਰਣ ਲਈ ਸਿੰਘ ਸਭਾਵਾਂ ਨੂੰ ਅਪੀਲ ਕੀਤੀ l
ਸਿੰਘ ਸਭਾਵਾਂ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹਰ ਜ਼ਿਲ੍ਹੇ ਚ ਸਿੰਘ ਸਭਾਵਾਂ ਨਾਲ ਰਾਬਤਾ ਰੱਖਣ ਦਾ ਸੁਝਾਅ ਦਿਤਾ ਗਿਆ ਅਤੇ ਹਰ ਸ਼ਹਿਰ ਚ ਮਹੀਨਾਵਾਰ ਸਿੰਘ ਸਭਾਵਾਂ ਅਤੇ ਸੇਵਾ ਸੋਸਾਇਟੀਆਂ ਨਾਲ ਮੀਟਿੰਗਾਂ ਕਰ ਕੇ ਪੰਥਕ ਸਿਰਮੌਰ ਅਦਾਰੇ ਨੂੰ ਮਜਬੂਤ ਕਰਣ ਦਾ ਸੁਝਾਅ ਵੀ ਦਿਤਾ ਗਿਆ l
ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ, ਕੰਵਲਜੀਤ ਸਿੰਘ ਟੋਨੀ, ਕੁਲਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਵਿਰਦੀ, ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ, ਜਤਿੰਦਰਪਾਲ ਮਝੈਲ, ਬਲਦੇਵ ਸਿੰਘ, ਹਰਜੀਤ ਸਿੰਘ, ਗੁਰਜੀਤ ਸਿੰਘ, ਸਤਿੰਦਰ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ, ਬਾਵਾ ਗਾਬਾ, ਜਸਵਿੰਦਰ ਸਿੰਘ, ਹੈਰੀ ਡਿਪਟੀ, ਬਰਿੰਦਰਪਾਲ ਸਿੰਘ, ਗਗਨ ਰੇਣੂ, ਹਰਮਨ ਸਿੰਘ, ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ l