5 ਨਵੰਬਰ ਦੇ ਨਗਰ ਕੀਰਤਨ ਲਈ ਪ੍ਰਸਾਸ਼ਨ ਨਾਲ ਗੁਰਦਵਾਰਾ ਦੀਵਾਨ ਅਸਥਾਨ ਚ ਹੋਈ ਪ੍ਰਬੰਧਕ ਕਮੇਟੀ ਦੀ ਮੀਟਿੰਗ

ਜਲੰਧਰ 29 ਅਕਤੂਬਰ (ਬਿਊਰੋ) : ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਤੋਂ ਸਜਾਏ ਜਾ ਰਹੇ 5 ਨਵੰਬਰ ਦੇ ਨਗਰ ਕੀਰਤਨ ਲਈ ਅੱਜ ਪੁਲਿਸ ਅਤੇ ਨਿਗਮ ਪ੍ਰਸਾਸ਼ਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪੁਜਿਆ।

ਗੁਰੂ ਘਰ ਪੁੱਜੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ ਸੀ ਪੀ ਜਗਮੋਹਨ ਸਿੰਘ, ਏ ਡੀ ਸੀ ਪੀ ਪ੍ਰਮਿੰਦਰ ਸਿੰਘ, ਏ ਸੀ ਪੀ ਨੌਰਥ , ਐਸ ਐਚ ਓ ਕਮਲਜੀਤ ਸਿੰਘ, ਨਗਰ ਨਿਗਮ ਤੋਂ ਸੁਪਰੀਡੈਂਟ ਮਨਦੀਪ ਸਿੰਘ ਮਿੱਠੂ , ਅਸਿਸਟੈਂਟ ਕਮਿਸ਼ਨਰ ਰਾਜੇਸ਼ ਕੋਖ਼ਲ,ਹੈਲਥ ਅਫ਼ਸਰ ਸਿੱਧੂ ਜੀ, ਐਕਸੀਅਨ ਜਗਨਨਾਥ ਜੀ, ਸ਼ਾਮਿਲ ਹੋਏ। ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸਿੰਘ ਸਭਾਵਾਂ ਤੋਂ ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ ਨੇ ਪ੍ਰਸਾਸ਼ਨ ਨੂੰ ਨਗਰ ਕੀਰਤਨ ਦੇ ਰਸਤੇ ਚ ਆਉਣ ਵਾਲੀਆਂ ਟਰੈਫਿਕ, ਜੇਬ ਤਰਾਸ਼ੀ, ਲਾਈਟਿੰਗ, ਪੈਚ ਵਰਕ ਅਤੇ ਸਜਾਵਟ ਆਦਿਕ ਦੇ ਕਾਰਜਾਂ ਬਾਰੇ ਵਿਸਥਾਰ ਚ ਦਸਿਆ। ਜਿਸਦਾ ਮੌਜੂਦ ਅਫ਼ਸਰਾਂ ਨੇ ਪੂਰੀ ਤਨ ਦੇਹੀ ਨਾਲ ਕੰਮ ਪੂਰਾ ਕਰਨ ਅਤੇ ਰੁਕਾਵਟਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ,MLA ਸੈਂਟਰਲ ਰਮਨ ਅਰੋੜਾ ਜੀ, ਡਿਪਟੀ ਮੇਅਰ ਸਿਮਰਨਜੀਤ ਬੰਟੀ, ਅਮਰਜੀਤ ਸਿੰਘ ਬਰਮੀ, ਦਵਿੰਦਰ ਸਿੰਘ ਰਿਆਤ, ਜਸਬੀਰ ਸਿੰਘ ਦਕੋਹਾਂ, ਗੁਰਿੰਦਰ ਸਿੰਘ ਮਝੈਲ, ਕੁਲਜੀਤ ਸਿੰਘ ਚਾਵਲਾ, ਆਤਮਪ੍ਰਕਾਸ਼ ਸਿੰਘ ਬੱਬਲੂ, ਦਵਿੰਦਰ ਸਿੰਘ ਰਹੇਜਾ, ਹਰਜੋਤ ਸਿੰਘ ਲੱਕੀ, ਜਸਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਕਿਸ਼ਨਪੁਰਾ, ਨਿਰਮਲ ਸਿੰਘ ਬੇਦੀ, ਕੰਵਲਜੀਤ ਸਿੰਘ ਟੋਨੀ, ਇਕਬਾਲ ਢੀਂਡਸਾ, ਸੁਖਮਿੰਦਰ ਰਾਜਪਾਲ, ਚਰਨਜੀਤ ਸਿੰਘ ਮਿੰਟਾ, ਹਰਜਿੰਦਰ ਸਿੰਘ ਏਕਤਾ ਨਗਰ, ਅਯੂਬ ਖ਼ਾਨ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਦਿਲਬਾਗ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਟੱਕਰ, ਚਰਨਜੀਤ ਸਿੰਘ ਚਸਕੀ, ਲੱਕੀ ਮਲਹੋਤਰਾ, ਨਿਰਵੈਰ ਸਿੰਘ ਸਾਜਨ, ਪ੍ਰਤਾਪ ਸਿੰਘ ਦਿਓਲ ਨਗਰ, ਪਰਵਿੰਦਰ ਸਿੰਘ ਰੇਖੀ, ਜੋਗਿੰਦਰ ਸਿੰਘ, ਪਰਮਜੀਤ ਸਿੰਘ ਸੋਨੂ, ਗੁਰਕਿਰਪਾਲ ਸਿੰਘ, ਰਾਮ ਸਿੰਘ ਮਾਡਲ ਹਾਊਸ, ਸੁੱਖਵਿੰਦਰ ਸਿੰਘ ਲਾਡੋਵਾਲੀ, ਹੀਰਾ ਸਿੰਘ, ਸਿਮਰਨ ਭਾਟੀਆ, ਜਸਵਿੰਦਰ ਸਿੰਘ, ਰਾਹੁਲ ਜੁਨੇਜਾ, ਨੀਤੀਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਹਰਮਨ ਸਿੰਘ, ਅਨਮੋਲ ਪ੍ਰੀਤ ਸਿੰਘ, ਹਰਸ਼ਵਿੰਦਰ ਸਿੰਘ ਆਦਿ ਹਾਜਿਰ ਸਨ।

Leave a Reply

Your email address will not be published. Required fields are marked *