2 ਜਨਵਰੀ ਨਗਰ ਕੀਰਤਨ ਨੂੰ ਲੈਕੇ ਜਲੰਧਰ ਦਾ ਪ੍ਰਸ਼ਾਸ਼ਨ ਪੱਬਾਂ ਭਾਰ

ਜਲੰਧਰ 22 ਦਿਸੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ 2 ਜਨਵਰੀ ਨੂੰ ਸਜਾਇਆ ਜਾ ਰਿਹਾ ਹੈ ਜਿਸਦੀਆਂ ਤਿਆਰੀਆਂ ਜੋਰਾਂ ਤੇ ਹਨ ਅਤੇ ਪ੍ਰਸ਼ਾਸ਼ਨ ਨੇ ਵੀ ਪੱਬਾ ਭਾਰ ਹੋਕੇ ਸਿੰਘ ਸਭਾਵਾਂ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਨਾਲ 2 ਜਨਵਰੀ ਦੇ ਮੁੱਖ ਨਗਰ ਕੀਰਤਨ ਨੂੰ ਲੈ ਕੇ ਡੀ ਸੀ ਦਫਤਰ ਚ ਮੀਟਿੰਗ ਸੱਦੀ ਜਿਸ ਵਿਚ ਜਿਲੇ ਦੇ ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ ਜਲੰਧਰ, ਬਲਬੀਰ ਰਾਜ ਸਿੰਘ ਉਪ ਮੰਡਲ ਮੈਜਿਸਟ੍ਰੇਟ 2, ਮਨਦੀਪ ਸਿੰਘ ਨਾਇਬ ਤਹਿਸੀਲਦਾਰ, ਸ਼ਿਖਰ ਭਗਤ ਜੋਇੰਟ ਕਮਿਸ਼ਨਰ ਨਗਰ ਨਿਗਮ ਤੇ ਹੋਰ ਅਫ਼ਸਰ ਸਾਹਿਬਾਨ ਨੇ ਨਗਰ ਕੀਰਤਨ ਦੇ ਰੂਟ ਚ ਆਉਣ ਵਾਲੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ l


ਸਿੰਘ ਸਭਾਵਾਂ ਤੋਂ ਜੱਥੇ ਜਗਜੀਤ ਸਿੰਘ ਖਾਲਸਾ, ਗੁਰਿੰਦਰ ਸਿੰਘ ਮਝੈਲ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ , ਹਰਜਿੰਦਰ ਸਿੰਘ ਏਕਤਾ ਵਿਹਾਰ, ਹਰਜੋਤ ਸਿੰਘ ਲੱਕੀ ਅਤੇ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਪ੍ਰਸ਼ਾਸ਼ਨ ਨੂੰ ਰੂਟ ਵਿਚ ਆਉਣ ਵਾਲੀਆਂ ਦਿੱਕਤਾ ਜਿਵੇੰ ਕਿ ਟ੍ਰੈਫ਼ਿਕ, ਸਫਾਈ, ਸਜ਼ਾਵਟ, ਪਾਣੀ ਛਿੜਕਾਵ, ਨਗਰ ਕੀਰਤਨ ਵਾਲੇ ਦਿਨ ਰੂਟ ਤੇ ਮੀਟ, ਸ਼ਰਾਬ ਆਦਿਕ ਦੀਆਂ ਦੁਕਾਨਾਂ ਬੰਦੇ ਰੱਖਣ, 2 ਜਨਵਰੀ ਨੂੰ ਅੱਧੇ ਦਿਨ ਅਤੇ 5 ਜਨਵਰੀ ਨੂੰ ਪੂਰੀ ਛੁੱਟੀ ਆਦਿਕ ਬਾਰੇ ਜਾਣੂ ਕਰਵਾਇਆ l
ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਾਰੇ ਕਾਰਜ ਪੂਰੇ ਕਰਣ ਦਾ ਭਰੋਸਾ ਦਿਤਾ l
ਇਸ ਮੋੱਕੇ ਇਕਬਾਲ ਸਿੰਘ ਢੀਂਡਸਾ, ਜੱਥੇ ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ, ਕੰਵਲਜੀਤ ਸਿੰਘ ਟੋਨੀ, ਹਰਜੋਤ ਸਿੰਘ ਲੱਕੀ, ਕੁਲਜੀਤ ਸਿੰਘ ਚਾਵਲਾ, ਹਰਜਿੰਦਰ ਸਿੰਘ ਏਕਤਾ ਵਿਹਾਰ, ਚਰਨਜੀਤ ਸਿੰਘ ਮੱਕੜ, ਪਰਮਜੀਤ ਸਿੰਘ ਬਸਤੀ ਮਿੱਠੂ, ਹਰਜੀਤ ਸਿੰਘ ਬਾਬਾ , ਜਤਿੰਦਰਪਾਲ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਗੁਰਜੀਤ ਸਿੰਘ ਪੋਪਲੀ, ਮਨਜੀਤ ਸਿੰਘ ਕਰਤਾਰਪੁਰ, ਗਗਨਦੀਪ ਸਿੰਘ ਗੱਗੀ, ਗੁਰਜੀਤ ਸਿੰਘ ਟੱਕਰ, ਅਮ੍ਰਿਤਬੀਰ ਸਿੰਘ, ਜਸਵਿੰਦਰ ਸਿੰਘ, ਗਗਨ ਰੇਣੂ, ਜਸਕੀਰਤ ਸਿੰਘ ਜੱਸੀ ਨੇ ਅਪੀਲ ਕੀਤੀ ਤੇ ਸੰਗਤਾਂ ਨੂੰ 2 ਜਨਵਰੀ ਦੇ ਨਗਰ ਕੀਰਤਨ ਚ ਪਰਿਵਾਰਾਂ ਸਹਿਤ ਪੁੱਜਣ ਦੀ ਅਪੀਲ ਕੀਤੀ ਅਤੇ 5 ਜਨਵਰੀ ਨੂੰ ਗੁਰੂ ਘਰਾਂ ਦੇ ਸਮਾਗਮਾਂ ਚ ਹਾਜ਼ਰੀ ਭਰਨ ਦੀ ਵੀ ਬੇਨਤੀ ਕੀਤੀ l

Leave a Reply

Your email address will not be published. Required fields are marked *