ਜਲੰਧਰ 21 ਮਾਰਚ (ਬਿਊਰੋ) :
ਜਲੰਧਰ ਦੀਆਂ ਸਿੰਘ ਸਭਾਵਾਂ ਅੱਤੇ ਸਿੱਖ ਜਥੇਬੰਦੀਆਂ ਵਲੋਂ ਸਿੱਖ ਨੌਜਵਾਨਾਂ ਦੀ ਨਜਾਇਜ਼ ਫੜੋ ਫੜੀ ਵਿਰੁੱਧ ਪ੍ਰਸਾਸ਼ਨ ਨੂੰ ਮੰਗ ਪਤਰ ਦਿਤਾ ਗਿਆ l ਪੁਲਿਸ ਕਮਿਸ਼ਨਰ ਜਲੰਧਰ ਦੇ ਨਾਮ ਤੇ ਮੰਗ ਪਤਰ ਦਿੰਦੇ ਹੋਏ ਸੰਸਥਾਵਾਂ ਦੇ ਨੁਮਾਇੰਦੇਆ ਜਗਜੀਤ ਸਿੰਘ ਗਾਬਾ, ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਜਤਿੰਦਰ ਸਿੰਘ ਮਝੈਲ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਸਿੱਖ ਕੌਮ ਦਾ ਪ੍ਰਚਾਰ ਕਰ ਰਿਹਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਿਹਾ ਜੋ ਕਿ ਨਸ਼ੇ ਦੇ ਸੋਦਾਗਰਾ ਨੂੰ ਚੁੱਭ ਰਿਹਾ ਸੀ l
ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਸੇਧ ਦੇਣਾ ਅਤੇ ਧਰਮ ਨਾਲ ਜੋੜਨਾ ਕੋਈ ਜੁਰਮ ਨਹੀਂ ਏ l ਪਰ ਸਿੱਖੀ ਨੂੰ ਬਦਨਾਮ ਕਰਣ ਵਾਲੀਆਂ ਏਜੰਸੀਆਂ ਇਸ ਦੀ ਆੜ ਚ ਸਿੱਖ ਨੌਜਵਾਨਾਂ ਨੂੰ ਡਰਾ ਧਮਕਾ ਰਹੀਆਂ ਹਨ ਤੇ ਗ੍ਰਿਫਤਾਰ ਵੀ ਕਰ ਰਹੀਆਂ ਹਨ ਜੋ ਕਿ ਸਾਬਿਤ ਕਰ ਰਹੀਆਂ ਹਨ ਕਿ ਸਿੱਖੀ ਲਈ ਕਾਨੂੰਨ ਅਲੱਗ ਹੈ l
ਉਨ੍ਹਾਂ ਕਿਹਾ ਕਿ ਸਿੱਖ ਕੌਮ ਅਮਨ ਪਸੰਦ ਕੌਮ ਹੈ ਤੇ ਹਮੇਸ਼ਾਂ ਸਮਾਜ ਦੀ ਭਲਾਈ ਤੇ ਇਕਜੁੱਟਤਾ ਲਈ ਕੰਮ ਕਰਦੀ ਹੈ l ਸੋ ਜਲਦੀ ਹੀਂ ਨਜਾਇਜ਼ ਗ੍ਰਿਫਤਾਰ ਕੀਤੇ ਨੌਜਵਾਨ ਛੱਡਣੇ ਚਾਹੀਦੇ ਹਨ ਤੇ ਸਰਕਾਰੀ ਦਹਿਸ਼ਤ ਬੰਦ ਹੋਣੀ ਚਾਹੀਦੀ ਹੈ l ਇਸ ਮੌਕੇ ਕੰਵਲਜੀਤ ਸਿੰਘ, ਗੁਰਿੰਦਰ ਸਿੰਘ ਮਝੈਲ, ਜਸਵੀਰ ਬੱਗਾ,ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਸੰਨੀ ਓਬਰਾਏ , ਗੁਰਦੀਪ ਸਿੰਘ, ਕਰਣ ਵੱਧਵਾ ਅਤੇ ਹੋਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ l