ਜਲੰਧਰ 3 ਦਿਸੰਬਰ (ਬਿਊਰੋ) : ਸਤਿਨਾਮ ਸਰਬ ਕਲਿਆਣ ਟ੍ਰਸ੍ਟ ਚੰਡੀਗੜ੍ਹ ਵਲੋਂ ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖ਼ੇ ਗੁਰਮਤਿ ਮੁਕਾਬਲੇ ਕਰਵਾਏ ਗਏ l
ਗੁਰਬਾਣੀ ਕੰਠ, ਕਵੀਜ਼, ਭਾਸ਼ਣ, ਕਵਿਤਾ, ਕਵੀਸ਼ਰੀ, ਗੱਤਕਾ, ਦਸਤਾਰ, ਵਾਰਤਾਲਾਪ ਆਦਿਕ ਮੁਕਾਬਲਿਆ ਵਿਚ ਜਲੰਧਰ ਜੋਨ ਦੇ ਵੱਖ ਵੱਖ ਸਕੂਲਾਂ ਦੇ ਕਰੀਬ 460 ਬੱਚਿਆਂ ਨੇ ਭਾਗ ਲਿਆ l
ਉਪਰੰਤ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ l ਇਸ ਮੌਕੇ ਗੁਰਮੀਤ ਸਿੰਘ ਬਿੱਟੂ ਨੇ ਸਾਰੀਆਂ ਸਿੰਘ ਸਭਾਵਾਂ ਨੂੰ ਇਸ ਤਰ੍ਹਾਂ ਦੇ ਗੁਰਮਤਿ ਮੁਕਾਬਲੇ ਕਰਵਾਉਣ ਦੀ ਬੇਨਤੀ ਕੀਤੀ ਅਤੇ ਟ੍ਰਸ੍ਟ ਵਲੋਂ ਕੀਤੇ ਜਾਂ ਰਹੇ ਕਾਰਜਾਂ ਦੀ ਸਰਾਹਣਾ ਕੀਤੀ l ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਅਤੇ ਮਾਤਾ ਪਿਤਾ ਨੂੰ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜਣ ਲਈ ਉਚੇਚੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ l
ਇਸ ਮੌਕੇ ਟ੍ਰਸ੍ਟ ਵਲੋਂ ਕੰਧਾਂਰੀ ਜੀ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਮੋਹਨ ਸਿੰਘ ਢੀਂਡਸਾ, ਮੁੱਖ ਮਹਿਮਾਨ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸਿੰਘ ਸਭਾਵਾਂ ਵਲੋਂ ਪਰਮਿੰਦਰ ਸਿੰਘ ਦਸਮੇਸ਼ ਨਗਰ, ਜਗਜੀਤ ਸਿੰਘ ਗਾਬਾ, ਗੁਰਿੰਦਰ ਸਿੰਘ ਮਝੈਲ, ਹਰਜਿੰਦਰ ਸਿੰਘ ਏਕਤਾ ਵਿਹਾਰ, ਮਨਜੀਤ ਸਿੰਘ, ਗੁਰਜੀਤ ਸਿੰਘ ਟੱਕਰ, ਭਾਈ ਛਣਬੀਰ ਸਿੰਘ, ਜਸਵਿੰਦਰ ਸਿੰਘ ਆਦਿਕ ਸ਼ਾਮਿਲ ਸਨ l