ਜਲੰਧਰ ਵਿਖੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮੂਹ ਸੰਗਤਾਂ ਇਕੱਤਰ ਹੋ ਕੇ ਅਰਦਾਸ ਕੀਤੀ ਗਈ।
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਉਨ੍ਹਾਂ ਵੱਲੋਂ ਕਾਲੇ ਕਪੜੇ ਪਾ ਕੇ ਅਤੇ ਗੱਲ ਵਿੱਚ ਬੇੜੀਆਂ ਪਾ ਕੇ ਆਪਣਾ ਰੋਸ ਜਾਹਿਰ ਕੀਤਾ ਗਿਆ। ਜਲੰਧਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤ੍ਰ ਦਿੱਤਾ ਗਿਆ।
ਇਸ ਮੌਕੇ ਤੇ ਗੁਰੂ ਤੇਗ ਬਹਾਦੁਰ ਗੁਰਦੁਆਰਾ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ-ਪੱਤਰ ਦੇ ਚੁੱਕੇ ਹਨ ਲੇਕਿਨ ਸਰਕਾਰਾਂ ਨੇ ਹਜੇ ਤਕ ਉਸਤੇ ਧਿਆਨ ਨਹੀਂ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ 32-32 ਸਾਲਾਂ ਤੋਂ ਕਈ ਨੌਜਵਾਨ ਜੇਲ੍ਹਾਂ ਵਿੱਚ ਕੈਦ ਨੇ, ਜਦ ਕਿ ਉਮਰ ਕੈਦ 32 ਸਾਲ ਤਕ ਸਜ਼ਾ ਨਹੀਂ ਹੁੰਦੇ ਹੈ। ਅੱਗੇ ਉਨਾਂ ਨੇ ਕਿਹਾ ਕਿ ਸਿੱਖਾਂ ਅਤੇ ਗੈਰ ਸਿੱਖਾਂ ਵਾਸਤੇ ਇਹਨਾਂ ਨੇ ਵੱਖ-ਵੱਖ ਕਾਨੂੰਨ ਬਣਾਏ ਹੋਏ ਨੇ। ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ B ਟੀਮ ਹੈ, ਜਿਥੇ ਭਾਜਪਾ ਖੁਦ ਨਹੀਂ ਜਿੱਤ ਸਕਦੇ ਉਥੇ ਇਹ ਆਮ ਆਦਮੀ ਪਾਰਟੀ ਨੂੰ ਭੇਜ ਦਿੰਦੀ ਹੈ।
ਇਸ ਮਾਰਚ ਵਿੱਚ ਮੌਜੂਦ ਜਗਜੀਤ ਸਿੰਘ ਗਾਬਾ,ਗੁਰਪ੍ਰਤਾਪ ਸਿੰਘ ਵਡਾਲਾ,ਪਵਨ ਕੁਮਾਰ ਟੀਨੂੰ,ਗੁਰਮੀਤ ਸਿੰਘ ਬਿੱਟੂ,ਚੰਦਨ ਗਰੇਵਾਲ,ਦਿਲਬਾਗ ਸਿੰਘ ਅਤੇ ਹੋਰ ਮੌਜੂਦ ਰਹੇ ।