ਜਲੰਧਰ 14 ਮਾਰਚ (ਬਿਊਰੋ) : ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿੱਖੇ ਨਾਨਕਸ਼ਾਹੀ ਸੰਮਤ ਦਾ ਨਵੇਂ ਸਾਲ ਮੌਕੇ ਸਮਾਗਮ ਕਰਵਾਏ ਗਏ l ਜਿਸ ਵਿਚ ਹਜ਼ੂਰੀ ਰਾਗੀ ਜੱਥੇ ਭਾਈ ਬਲਵੀਰ ਸਿੰਘ ਜੀ ਨੇ ਇਲਾਹੀ ਕੀਰਤਨ ਅਤੇ ਭਾਈ ਰਣਵੀਰ ਸਿੰਘ ਜੀ ਨੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ l ਪ੍ਰਬੰਧਕ ਕਮੇਟੀ ਦੇ ਜ਼. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਪ੍ਰਧਾਨ ਸ. ਮੋਹਨ ਸਿੰਘ ਢੀਂਡਸਾ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ 555ਵੇਂ ਨਵੇਂ ਸਾਲ ਦੀ ਵਧਾਈ ਦਿਤੀ ਅਤੇ ਬੱਚਿਆਂ ਦੇ ਪੇਪਰਾਂ ਤੋਂ ਬਾਅਦ ਗੁਰੂ ਘਰ ਵਿਚ ਸ਼ਾਮ ਨੂੰ ਸ਼ੁੱਧ ਬਾਣੀ ਉਚਾਰਣ, ਕੀਰਤਨ ਸਿਖਲਾਈ ਅਤੇ ਗੱਤਕੇ ਦੀਆਂ ਫ੍ਰੀ ਕਲਾਸਾਂ ਵੀ ਲਗਾਉਣ ਦੀ ਸੂਚਨਾ ਸੰਗਤਾਂ ਨੂੰ ਦਿਤੀ l
ਇਸ ਮੋੱਕੇ ਹਜੂਰੀ ਰਾਗੀ ਜੱਥੇ ਨੂੰ ਸੇਵਾ ਨਿਭਾਉਂਦਿਆ 14 ਸਾਲ ਪੂਰੇ ਹੋਣ ਤੇ ਸਨਮਾਨ ਕੀਤਾ ਗਿਆ l
ਸਮਾਪਤੀ ਤੇ ਕਚੌਰੀਆਂ ਅਤੇ ਜਲੇਬੀਆਂ ਦੇ ਲੰਗਰ ਵਰਤਾਏ ਗਏ l ਇਸ ਮੋੱਕੇ ਸੁਰਿੰਦਰ ਸਿੰਘ, ਬਾਵਾ ਗਾਬਾ, ਗੁਰਦੀਪ ਸਿੰਘ ਗੋਰਾ, ਸੁਖਜੀਤ ਸਿੰਘ, ਇੰਦਰਪ੍ਰੀਤ ਸਿੰਘ, ਜਸਕੀਰਤ ਸਿੰਘ ਜੱਸੀ, ਨੀਤੀਸ਼ ਮਹਿਤਾ, ਹਰਮਨ ਸਿੰਘ, ਜਸਵਿੰਦਰ ਸਿੰਘ, ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਅਤੇ ਸੰਗਤਾਂ ਸ਼ਾਮਿਲ ਸਨ l