ਜਲੰਧਰ 14 ਫਰਵਰੀ (ਬਿਊਰੋ) : ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ,ਲੋਹਾਰਾਂ ਅਤੇ ਨੂਰਪੁਰ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਹਵਨ ਕਰਵਾਇਆ ਗਿਆ।ਹਵਨ ਵਿੱਚ ਸਾਰੇ ਗ੍ਰੇਡ ਮੈਨਟਰ, ਸੰਬੰਧਤ ਸ਼ਾਖਾਵਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਪਤਵੰਤੇ ਸੱਜਣ ਵਿਦਿਆਰਥੀਆਂ ਨਾਲ ਸ਼ਾਮਲ ਹੋਏ।
ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਹੁਨਰਮੰਦ ਕਲਾਕਾਰਾਂ ਵੱਲੋਂ ਬੈਂਡ ਨਾਲ ਕੀਤੀ ਗਈ।
ਸੰਗੀਤ ਅਧਿਆਪਕਾਂ ( ਅਮਿਤ, ਦੀਪਨਵਿਤਾ ਅਤੇ ਕਿਰਨ) ਨੇ ਆਪਣੇ ਸੁਰੀਲੇ ਗਾਇਨ ਨਾਲ ਸਟੇਜ ਉੱਤੇ ਰੌਣਕ ਲਗਾ ਦਿੱਤੀ। ਡਾਂਸ ਟੀਚਰ ਪੀਯੂਸ਼ ਨੇ ਆਪਣੀ ਸ਼ਾਨਦਾਰ ਡਾਂਸ ਪੇਸ਼ਕਾਰੀ ਨਾਲ ਸਟੇਜ ਨੂੰ ਹਿਲਾ ਕੇ ਰੱਖ ਦਿੱਤਾ। ਅਰਾਧਨਾ ਬੌਰੀ(ਕਾਰਜਕਾਰੀ ਡਾਇਰੈਕਟਰ ਕਾਲਜਿਜ਼) ਨੇ 2022-2023 ਦੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਟਰਾਫੀਆਂ ਦਿੱਤੀਆਂ। ਸਕੂਲ ਪ੍ਰਤੀ ਸਮਰਪਣ ਅਤੇ ਸੁਹਿਰਦਤਾ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਪਰਫੈਕਟ ਅਟੈਂਡੈਂਸ, ਵੈਲ ਡਿਸਿਪਲਨਡ,ਵੈਲ ਗਰੂਮਡ ਅਤੇ ਕੰਪਿਊਟਰ ਮਾਈਸਟਰੋ ਦੇ ਸਿਰਲੇਖਾਂ ਹੇਠ ਸਨਮਾਨਿਤ ਵੀ ਕੀਤਾ ਗਿਆ।ਸ਼ਰਮੀਲਾ ਨਾਕਰਾ(ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਇੰਨੋਸੈਂਟ ਹਾਰਟਸ ਗਰੁੱਪ)ਨੇ ਸਮੁੱਚੇ ਫੈਕਲਿਟੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਸੰਬੰਧਤ ਸ਼ਾਖਾਵਾਂ ਦੇ ਪ੍ਰਿੰਸੀਪਲਾਂ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਸ਼ਾਲੂ ਸਹਿਗਲ (ਲੋਹਾਰਾਂ), ਨੂਰਪੁਰ ਵਿਖੇ ਪ੍ਰੋ.ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ ਅਤੇ ਕਾਲਜ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਬੜੇ ਜੋਸ਼ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਸੰਬੰਧਤ ਸ਼ਾਖਾਵਾਂ ਦੀਆਂ ਹੈੱਡ ਗਰਲਜ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਧੰਨਵਾਦ ਪ੍ਰਗਟ ਕੀਤਾ। ਪ੍ਰਬੰਧਕਾਂ ਵੱਲੋਂ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਡੀਜੇ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ।