ਜਲੰਧਰ 22 ਸਿਤੰਬਰ (ਬਿਊਰੋ) :
ਜਲੰਧਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਸਾਰੀਆਂ ਸਿੰਘ ਸਭਾਵਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਨਿਮਰਤਾ ਸਹਿਤ ਪੁਰਜੋਰ ਬੇਨਤੀ ਕਰਦੇ ਹੋਏ ਅਪੀਲ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਜਾਂਦੇ ਨਗਰ ਕੀਰਤਨ ਤੋਂ ਪਹਿਲਾ ਆਪਣੇ ਆਪਣੇ ਇਲਾਕਿਆਂ ਵਿਚ ਨਗਰ ਕੀਰਤਨ ਨਾ ਸਜਾਏ ਜਾਣ। ਬਲਕਿ ਸਾਰੀ ਸੰਗਤ ਨੂੰ ਇੱਕਤਰ ਕਰਕੇ ਪਿਛਲੇ 95 ਸਾਲਾਂ ਤੋਂ ਨਿਕਲ ਰਹੇ ਪੁਰਾਤਨ ਨਗਰ ਕੀਰਤਨ ਵਿੱਚ ਸ਼ਾਮਿਲ ਕਰਕੇ ਸਿੱਖੀ ਦੀ ਸ਼ਾਨ ਵਧਾਉਣ ਤੇ ਸਿੰਘ ਸਭਾਵਾਂ ਦੀ ਆਪਸੀ ਮਜ਼ਬੂਤੀ ਦੀ ਮਿਸਾਲ ਪੇਸ਼ ਕਰਣ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ, ਜਗਜੀਤ ਸਿੰਘ ਗਾਬਾ, ਅਜੀਤ ਸਿੰਘ ਸੇਠੀ, ਮੋਹਨ ਸਿੰਘ ਢੀਂਡਸਾ, ਗੁਰਬਖਸ਼ ਸਿੰਘ ਜੁਨੇਜਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕੀ ਜਲਦੀ ਹੀ ਸਿੰਘ ਸਭਾਵਾਂ ਦੀ ਇਕੱਤਰਤਾ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸੱਦੀ ਜਾਏਗੀ ਜਿਸ ਵਿਚ ਨਗਰ ਕੀਰਤਨ ਦੀ ਤਰੀਕ ਦੱਸ ਦਿੱਤੀ ਜਾਵੇਗੀ।
ਇਸ ਮੋਕੇ ਅਮਰਜੀਤ ਸਿੰਘ ਬਰਮੀ, ਕੰਵਲਜੀਤ ਸਿੰਘ ਟੋਨੀ, ਦਵਿੰਦਰ ਸਿੰਘ ਰਿਆਤ, ਜਸਬੀਰ ਸਿੰਘ ਰੰਧਾਵਾ, ਗੁਰਿੰਦਰ ਸਿੰਘ ਮਝੈਲ, ਹਰਸੁਰਿੰਦਰ ਸਿੰਘ ਲੰਮਾ ਪਿੰਡ, ਭੁਪਿੰਦਰ ਸਿੰਘ ਖਾਲਸਾ, ਕੁਲਜੀਤ ਸਿੰਘ ਚਾਵਲਾ, ਇਕਬਾਲ ਸਿੰਘ ਢੀਂਡਸਾ, ਗੁਰਬਚਨ ਸਿੰਘ ਟੱਕਰ, ਜਸਬੀਰ ਸਿੰਘ ਦਕੋਹਾ, ਜੋਗਿੰਦਰ ਸਿੰਘ ਟੱਕਰ, ਸਤਵਿੰਦਰ ਸਿੰਘ ਮਿੰਟੂ, ਮਨਿੰਦਰਪਾਲ ਸਿੰਘ ਗੁੰਬਰ, ਸੁਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਬੇਦੀ, ਗੁਰਜੀਤ ਸਿੰਘ ਟਕਰ, ਚਰਨ ਸਿੰਘ ਮਕਸੂਦਾਂ, ਪਰਮਿੰਦਰ ਸਿੰਘ ਡਿੰਪੀ, ਹਰਜੀਤ ਸਿੰਘ ਬਾਬਾ, ਇੰਦਰਪਾਲ ਸਿੰਘ, ਕੁਲਵੰਤ ਸਿੰਘ ਨਿਹੰਗ, ਅਮਰਜੀਤ ਸਿੰਘ ਕਿਸ਼ਨਪੁਰਾ, ਜਸਵਿੰਦਰ ਸਿੰਘ, ਗੁਰਜੀਤ ਸਿੰਘ ਪੋਪਲੀ, ਦਲਜੀਤ ਸਿੰਘ ਕ੍ਰਿਸਟਲ, ਮੱਖਣ ਸਿੰਘ ਭੋਗਲ, ਮਨਜੀਤ ਸਿੰਘ ਠੁਕਰਾਲ, ਪ੍ਰਤਾਪ ਸਿੰਘ, ਜਤਿੰਦਰ ਸਿੰਘ ਸੈਂਟਰਲ ਟਾਊਨ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਇਕਬਾਲ ਸਿੰਘ ਮਕ਼ਸੂਦਾਂ, ਸਤਨਾਮ ਸਿੰਘ, ਪਰਮਜੀਤ ਸਿੰਘ ਸੋਨੂ, ਜੋਗਿੰਦਰ ਸਿੰਘ, ਬਾਵਾ ਗਾਬਾ ਆਦਿ ਸ਼ਾਮਿਲ ਸਨ।