ਅਯੁੱਧਿਆ ਮੰਦਰ ‘ਚ ਰਾਮਲੱਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਸੇਵਾ ਕਰਕੇ ਪਰਤੇ ਮੰਨਾ ਮਹਿਰਾ ਦਾ ਹੋਇਆ ਸਨਮਾਨ

ਟਾਂਡਾ ਉੜਮੁੜ, 25 ਜਨਵਰੀ : ਅਯੁੱਧਿਆ ਮੰਦਿਰ ‘ਚ ਰਾਮਲੱਲਾ ਦੀ ਪਾਵਨ ਮੂਰਤੀ ਪ੍ਰਾਣ ਪ੍ਰਤਿਸ਼ਠਾ ਮੌਕੇ ਸੰਤ ਮਹਾਤਮਾ ਦੀ ਸੇਵਾ ਲਈ ਗਏ ਜ਼ਿਲੇ ਦੇ ਇਕਲੌਤੇ ਚੁਣੇ ਹੋਏ ਸੇਵਾਦਾਰ ਮੰਨਾ ਮਹਿਰਾ ਦਾ ਟਾਂਡਾ ਪਹੁੰਚਣ ‘ਤੇ ਸਮਾਜ ਸੇਵੀ ਅਤੇ ਧਰਮ ਪ੍ਰਚਾਰਕ ਅਮਨਦੀਪ ਰੂਬਲ ਅਤੇ ਰਣਜੀਤ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।

 

ਇਸ ਮੌਕੇ ਮੰਨਾ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਦੀ ਉਸਾਰੀ ਦਾ ਇਹ ਮੌਕਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰੀ ਅਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਅਤੇ 140 ਕਰੋੜ ਲੋਕਾਂ ਦੇ ਦਿਲਾਂ ਵਿਚ ਗੂੰਜਦਾ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਇਕ ਇਤਿਹਾਸਕ ਕਦਮ ਹੈ।

Leave a Reply

Your email address will not be published. Required fields are marked *