ਪੰਜਾਬ ਦੇ ਸਿਹਤ ਮੰਤਰੀ ਨੇ ਜਲੰਧਰ ਸਿਵਿਲ ਅਸਪਤਾਲ ਦਾ ਕੀਤਾ ਅਚਨਚੇਤ ਦੌਰਾ

ਜਲੰਧਰ 11 ਫਰਵਰੀ (ਬਿਊਰੋ) : ਐਤਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਲੰਧਰ ਸਿਵਿਲ ਅਸਪਤਾਲ ਦਾ ਅਚਨਚੇਤ ਦੌਰਾ ਕੀਤਾ। ਮੰਤਰੀ ਨੇ ਕਿਹਾ ਕਿ ਸਾਨੂੰ ਕੁਝ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਕਰਕੇ ਉਨ੍ਹਾਂ ਵਲੋਂ ਅੱਜ ਚੈਕਿੰਗ ਕੀਤੀ ਗਈ ਹੈ ਅਤੇ ਕੁਝ ਖਾਮੀਆਂ ਵੀ ਸਾਮਣੇ ਆਈਆਂ ਹਨ,ਜਿਸਨੂੰ ਜਲਦ ਦੁਰੁਸਤ ਕੀਤੀਆਂ ਜਾਣਗੀਆਂ ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਸਪਤਾਲ ਨੂੰ ਜੋ ਲੋੜੀਂਦਾ ਸਮਾਨ ਹਸਪਤਾਲ ਨੂੰ ਚਾਹੀਦਾ ਸੀ ਉਹ ਵੀ ਮੁਹਈਆ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਜੋ ਨਿੱਕੀਆਂ ਨਿੱਕੀਆਂ ਕਮੀਆਂ ਰਹਿ ਗਈਆਂ ਹਨ ਉਹ ਵੀ ਜਲਦ ਦੁਰਸਤ ਕੀਤੀਆਂ ਜਾਣਗੀਆਂ ।

Leave a Reply

Your email address will not be published. Required fields are marked *