ਬਲਜੀਤ ਸਿੰਘ ਹੁੰਦਲ ਨੇ ਸੰਭਾਲਿਆ ਥਾਣਾ ਪਤਾਰਾ ਦਾ ਚਾਰਜ

ਜਲੰਧਰ 11 ਮਾਰਚ (ਬਯੁੱਰੋ) : ਸਮਾਜ ਨੂੰ ਸੁਚੱਜਾ ਬਨਾਉਣ ਲਈ ਸਭ ਨੂੰ ਰਲਮਿਲ ਕੇ ਹੰਬਲਾ ਮਾਰਨਾ ਹੋਵੇਗਾ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਥਾਣਾ ਪਤਾਰਾ ਦੇ ਨਵਨਿਯੁਕਤ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ” ਪੰਜਾਬੀ ਜਾਗਰਣ ” ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਮਿਲਜੁਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ ।

 

ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਆਲਾ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਂਦੇ ਹੋਏ ਥਾਣਾ ਪਤਾਰਾ ਦੀ ਪੂਰੀ ਪੁਲਿਸ ਟੀਮ ਥਾਣਾ ਪਤਾਰਾ ਅਧੀਨ ਆਉਂਦੇ 34 ਪਿੰਡਾਂ ‘ਚ ਇਲਾਕੇ ‘ਚ ਕ੍ਰਾਇਮ ਦੇ ਖਾਤਮੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਸੁਚੱਜਾ ਬਣਾਈ ਰੱਖਣ ਲਈ ਪੂਰੀ ਤੰਨਦੇਹੀ ਨਾਲ ਯਤਨਸ਼ੀਲ ਰਹਿਣਗੇ ।

 

ਇਲਾਕੇ ਵਿੱਚ ਨਸ਼ਾ ਵੇਚਣ ਵਾਲੇ, ਗੈਂਗਸਟਰ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਦਿੰਦੇ ਹੋਏ ਉਨ੍ਹਾਂ ਕਿਹਾ ਕੀ ਕ੍ਰਾਇਮ ਕਰਨ ਵਾਲੇ ਬਾਜ਼ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਇਸ ਦੌਰਾਨ ” ਪੰਜਾਬੀ ਜਾਗਰਣ ” ਦੇ ਮਾਧਿਅਮ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਪੂਰੇ ਇਲਾਕੇ ਵਿੱਚ ਲੋਕ ਕਿਸੇ ਤਰ੍ਹਾਂ ਦੀ ਕੋਈ ਗੈਰ-ਕਾਨੂੰਨੀ ਹਰਕਤ ਵੇਖਦੇ ਹਨ ਜਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਟੀਮ ਨਾਲ ਸੰਪਰਕ ਕਰਨ । ਉਨ੍ਹਾਂ ਪਤਾਰਾ ਸਰਕਲ ਵਿਚੋਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਇਲਾਕਾਵਾਸੀਆਂ ਪਾਸੋਂ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ।

 

ਉਨ੍ਹਾਂ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਮੁਹਤਵਾਰ ਵਿਅਕਤੀਆਂ ਨੂੰ ਆਪੋ ਆਪਣੇ ਪਿੰਡਾਂ ਦੇ ਐਂਟਰੀ ਤੇ ਐਗਜ਼ਿਟ ਰਾਹਾਂ ‘ਤੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਅਪੀਲ ਵੀ ਕੀਤੀ । ਜ਼ਿਕਰਯੋਗ ਹੈ ਕਿ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਥਾਣਾ ਪਤਾਰਾ ‘ਚ ਤੈਨਾਤੀ ਤੋਂ ਪਹਿਲਾਂ ਐਸ.ਐਚ.ਓ ਥਾਣਾ ਭੋਗਪੁਰ ਤੈਨਾਤ ਸਨ ।

Leave a Reply

Your email address will not be published. Required fields are marked *