ਭੁਲੱਥ ਵਿੱਚ ਚੱਲ ਰਹੇ ਲੋਕ ਭਲਾਈ ਦੇ ਕੰਮਾਂ ਵਿੱਚ ਸੁਖਪਾਲ ਖਹਿਰਾ ਬਣ ਰਿਹਾ ਹੈ ਰੋੜਾ : ਹਲਕਾ ਇੰਚਾਰਜ ਐਡਵੋਕੇਟ ਘੁੰਮਣ

ਬਿਊਰੋ 11 ਜੁਲਾਈ : ਭੁਲੱਥ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾ ਦੇ ਕੰਮਾਂ ਦੇ ਰਾਹ ਵਿੱਚ ਸੁਖਪਾਲ ਖਹਿਰਾ ਬਣ ਰਿਹਾ ਹੈ ਰੌੜਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇਨਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਉਨਾਂ ਆਖਿਆ ਕਿ ਭੁਲੱਥ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਕਰ ਰਹੀ ਹੈ ਜੋ ਪਿਛਲੇ 75 ਸਾਲਾਂ ਵਿੱਚ ਹਲਕਾ ਭੁਲੱਥ ਵਿੱਚ ਨਹੀਂ ਹੋਏ ਭੁਲੱਥ ਵਿੱਚ ਉਹ ਕੰਮ ਕਿਤੇ ਜਾ ਰਹੇ ਹਨ ਜੋ ਅੱਜ ਤੋਂ ਕਈ ਸਾਲ ਪਹਿਲਾ ਪੁਰਾਣੀਆਂ ਸਰਕਾਰਾਂ ਵੱਲੋਂ ਕਿਤੇ ਜਾਣੇ ਚਾਹੀਦੇ ਸਨ, ਜਿਸ ਵਿੱਚ ਉਹ ਅਸੱਫਲ ਰਿਹੇ।

 

ਜਿਵੇਂ ਕਿ ਫਾਇਰ ਬ੍ਰਿਗੇਡ ਦਾ ਮਿਲਣਾ, ਆਮ ਆਦਮੀ ਕਲੀਨਿਕ ਦਾ ਖੁਲਣਾ, ਬਿਆਸ ਦਰਿਆ ਤੇ ਸਟੱਡ ਲਵਾਉਣਾ, ਪਿੰਡਾਂ ਵਿੱਚ ਸਰਕਾਰੀ ਕੈਂਪ ਲਵਾ ਲੋਕਾਂ ਦੇ ਨਿਜੀ ਮਸਲੇ ਹੱਲ ਕਰਨਾ, ਭੁਲੱਥ ਭੋਗਪੁਰ ਰੌਡ ਅਤੇ ਲਿੰਕ ਰੌਡਜ ਦੀ ਉਸਾਰੀ, ਬਿਜਲੀ ਬਿਲ ਮੁਆਫੀ, ਜਿਮੀਦਾਰਾਂ ਨੂੰ ਖੇਤੀ ਲਈ ਨਿਰੰਤਰ ਬਿਜਲੀ, ਹਲਕੇ ਦੇ ਪਰਿਵਾਰਾਂ ਦੀ ਸੜਕ ਤੇ ਸੁਰੱਖਿਆ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ।

 

ਭੁਲੱਥ ਵਿੱਚ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਭੁਲੱਥ ਕਸਬੇ ਲਈ ਪਾਰਕਿੰਗ, ਨਡਾਲੇ ਕਸਬੇ ਵਿੱਚ ਸਟਰਾਮ ਸਿਵਰ, ਸਿਵਰੇਜ ਪਾਇਪ ਲਾਇਨ, ਭੁਲੱਥ ਵਿੱਚ ਸਾਰੀਆਂ ਮੇਨ ਸੜਕਾਂ ਅਤੇ ਲਿੰਕ ਸੜਕਾਂ ਦੀ ਉਸਾਰੀ, ਬੇਗੋਵਾਲ ਅਤੇ ਢਿਲਵਾਂ ਦੇ ਸਿਵਰੇਜ ਸਿਸਟਮ ਦਾ ਰੀਵਿਓੁ, ਸਾਰੇ ਕਸਬੇਆਂ ਵਿੱਚ ਸਟਰਾਮ ਸਿਵਰ ਪਵਾਏ ਜਾਣ ਦਾ ਕੰਮ, ਬੱਚਿਆ ਦੇ ਪੜ੍ਹਨ ਲਈ ਲਾਇਬ੍ਰੇਰੀਅਜ ਦੀ ਉਸਾਰੀ, ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਦੇ ਨਾਲ ਨਾਲ ਹਲਕੇ ਵਿੱਚ ਪਿੰਡਾਂ ਦੇ ਛਪੜਾ ਦੇ ਕੰਮਾਂ ਨੂੰ ਨੇਪਰੇ ਚਾੜਿਆ ਜਾਵੇਗਾ।

 

ਭੁਲੱਥ ਹਲਕੇ ਵਿੱਚ ਕੈਂਸਰ ਦੇ ਵੱਧ ਰਿਹੇ ਕੇਸਾਂ ਨੂੰ ਮੱਦੇਨਜ਼ਰ ਰਖਦੇ ਹੋਏ, ਉਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਕਾਇਦਾ ਚਿੱਠੀ ਲਿਖ ਕੇ ਭੁਲੱਥ ਹਲਕੇ ਵਿੱਚ ਸਰਵੇਖਣ ਦੀ ਮੰਗ ਕੀਤੀ ਜੋ ਕਿ ਪ੍ਰਵਾਨ ਕੀਤੀ ਗਈ ਅਤੇ ਹੁਣ ਭੁਲੱਥ ਹਲਕੇ ਵਿੱਚ ਸਰਵੇਖਣ ਕੀਤਾ ਜਾਵੇਗਾ ਤਾਂ ਜੋ ਭੁਲੱਥ ਵਿੱਚ ਫੈਲ ਰਹੇ ਕੈਂਸਰ ਦੇ ਕਾਰਨਾ ਅਤੇ ਇਸ ਦੇ ਹੱਲ ਨੂੰ ਲੱਭਿਆ ਜਾ ਸਕੇ। ਪਰ ਭੁਲੱਥ ਦੇ ਲੋਕਾਂ ਤੋਂ ਵੋਟਾਂ ਲੈਕੇ ਸਰਕਾਰੀ ਖਜਾਨੇ ਵਿਚੋਂ ਮੁਫਤ ਦੀ ਤਨਖਾਹ ਲੈਣ ਵਾਲੇ ਸੁਖਪਾਲ ਖਹਿਰਾ ਜੋ ਕਿ ਦੋ ਵਾਰੀ ਭੁਲੱਥ ਤੋਂ ਭਗੋੜਾ ਹੋ ਚੁਕੇ ਅਤੇ ਸੰਗਰੂਰ ਅਤੇ ਬਠਿੰਡੇ ਤੋਂ ਜਮਾਨਤ ਜਬਤ ਕਰਵਾ ਵਹਿਲੇ ਹੋ ਭੁਲੱਥ ਵਿੱਚ ਲੋਕਾਂ ਦੀ ਭਲਾਈ ਲਈ ਕਿਤੇ ਜਾਣ ਵਾਲੇ ਕੰਮਾਂ ਵਿੱਚ ਅੜਚਿੱਣਾ ਪਾਉਣ ਦੀਆਂ ਕੋਜੀਆਂ ਹਰਕਤਾ ਤੇ ਉਤਰੇ ਹਨ।

 

ਮੈਂ ਸੁਖਪਾਲ ਖਹਿਰੇ ਨੂੰ ਪੁੱਛਣਾ ਚਾਹੁੰਦਾ ਹਾਂ ਜੇਕਰ ਸਰਕਾਰ ਹਲਕੇ ਵਿੱਚ ਵਿਕਾਸ ਦੇ ਕੰਮ ਕਰ ਰਹੀ ਹੈ ਤਾਂ ਇਸ ਦੀ ਉਨਾਂ ਨੂੰ ਕੀ ਤਕਲੀਫ ਹੈ ਉਹਨਾਂ ਅਖੀਰੀ ਆਖਿਆ ਕਿ ਉਨਾਂ ਨੇ ਚੋਣਾਂ ਚ ਪ੍ਰਚਾਰ ਦੌਰਾਨ ਵੀ ਪਿੰਡਾਂ ਵਿੱਚ ਲੋਕਾਂ ਨੂੰ ਦੱਸਿਆ ਸੀ ਕਿ ਸੁਖਪਾਲ ਖਹਿਰੇ ਨੂੰ ਆਪਦੇ ਨਿੱਜੀ ਵਿਕਾਸ ਤੋਂ ਬਿਨਾਂ ਹਲਕਾ ਭੁਲੱਥ ਸੁਖਪਾਲ ਖਹਿਰਾ ਲਈ ਕੁਝ ਵੀ ਮਾਇਨੇ ਨਹੀਂ ਰੱਖਦਾ।

Leave a Reply

Your email address will not be published. Required fields are marked *