ਜਲੰਧਰ 28 ਦਿਸੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋਂ ਸ਼ਹਿਰ ਦਾ ਇਸ ਵਾਰ 94ਵਾ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਨੂੰ ਲੈਕੇ ਤਿਆਰੀਆਂ ਜੋਰ ਤੇ ਹਨ।
ਜਾਣਕਾਰੀ ਦੇਂਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜ਼ ਸਕੱਤਰ ਗੁਰਮੀਤ ਸਿੰਘ ਬਿੱਟੂ ,ਸਿੰਘ ਸਭਾਵਾਂ ਤੋਂ ਜਗਜੀਤ ਸਿੰਘ ਗਾਬਾ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ ,ਗੁਰਿੰਦਰ ਸਿੰਘ ਮਝੈਲ ,ਕੁਲਜੀਤ ਸਿੰਘ ਚਾਵਲਾ ,ਬਲਦੇਵ ਸਿੰਘ ,ਹਰਜਿੰਦਰ ਸਿੰਘ ਏਕਤਾ ਵਿਹਾਰ ਨੇ ਦਸਿਆ ਕਿ ਇਸ ਵਾਰ ਸ਼ਾਹਦਤ ਨੂੰ ਮੁੱਖ ਰਖਦੇ ਹੋਏ ਜਲੰਧਰ ਦੇ ਸਾਰੇ ਗੁਰੂਘਰ ਦਸਮਪਿਤਾ ਜੀ ਦਾ ਪ੍ਰਕਾਸ਼ ਪੁਰਬ 5ਜਨਵਰੀ ਨੂੰ ਮਨਾ ਰਹਿਆ ਹਨ।
ਜਿਸ ਦੇ ਸੰਬੰਧ ਚ ਨਗਰ ਕੀਰਤਨ 2 ਜਨਵਰੀ ਨੂੰ ਸ਼ਹਿਰ ਦੇ ਪੁਰਾਤਨ ਰੂਟ ਤੇ ਸਜਾਇਆ ਜਾ ਰਿਹਾ ਹੈ ਜਿਸ ਨੂੰ ਲੈਕੇ ਰੂਟ ਤੇ ਲੰਗਰਾਂ ਅਤੇ ਸਜਾਵਟਾ ਨੁਮਾਇੰਦਿਆ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਜਿਸ ਵਿਚ ਓਹਨਾ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਨਿਰਮਲ ਸਿੰਘ ਬੇਦੀ ,ਜੋਗਿੰਦਰ ਸਿੰਘ,ਮਨਜੀਤ ਸਿੰਘ ਕਰਤਾਰਪੁਰ ,ਜਤਿੰਦਰਪਾਲ ਮਝੈਲ , ਰਵਿੰਦਰ ਸਿੰਘ ,ਰਸ਼ਪਾਲ ਸਿੰਘ ,ਗੁਰਜੀਤ ਸਿੰਘ ਪੋਪਲੀ,ਜਸਵੰਤ ਸਿੰਘ ਸੁਭਾਂਣਾ ,ਪਰਵਿੰਦਰ ਸਿੰਘ ,ਗੁਰਜੀਤ ਸਿੰਘ ਟੱਕਰ ,ਮੱਖਣ ਸਿੰਘ,ਹਰਮਿੰਦਰ ਸਿੰਘ ਡਿਪਟੀ ,ਬਾਵਾ ਗਾਬਾ ,ਹੀਰਾ ਸਿੰਘ ,ਜਸਵਿੰਦਰ ਸਿੰਘ ,ਨਿਤੀਸ਼ ਮਹਿਤਾ ,ਜਸਕੀਰਤ ਸਿੰਘ ਜੱਸੀ ,ਪ੍ਰਭਗੁਨ ਸਿੰਘ ,ਗਗਨ ਸਿੰਘ ,ਅਨਮੋਲ ਸਿੰਘ ,ਹਰਮਨ ਸਿੰਘ,ਕਰਨ ਸਿੰਘ ਪੱਕਾ ਬਾਗ਼ ਆਦਿ ਸ਼ਾਮਲ ਸਨ