ਬੀਤੇ ਦਿਨੀਂ ਜਲੰਧਰ ਦੇ ਜੌਹਲ ਹਸਪਤਾਲ ਤੇ ਵੇਸ੍ਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਵਲੋਂ ਹਸਪਤਾਲ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾ ਡਾ ਬਲਵਿੰਦਰ ਸਿੰਘ ਜੌਹਲ ਦੇ ਖਿਆਫ਼ SC/ST ਐਕਟ ਦੇ ਤਹਿਤ ਪਰਚਾ ਦਰਜ਼ ਕਰਾ ਕਾਰਵਾਈ ਕਰਵਾਈ ਗਈ ।
https://facebook.com/186579500449218
ਜਿਸ ਤੋਂ ਬਾਅਦ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਨਰਸਿੰਗ ਸਟਾਫ਼ ਹੱਕ ਵਿੱਚ ਆਏ ਹਨ । ਜਿਸ ਵਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਪੁਲਿਸ ਪ੍ਰਸ਼ਾਸ਼ਨ ਤੇ ਵਿਧਾਇਕ ਸ਼ੀਤਲ ਅੰਗੂਰਾਲ ਖ਼ਿਲਾਫ਼ ਨਾਅਰੇ ਬਾਜ਼ੀ ਵੀ ਕੀਤੀ ਗਈ ।
ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ IMA ਤੇ ਨਰਸਿੰਗ ਸਟਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਸੰਬੰਧੀ IMA ਦੇ ਮੈਬਰ ਨਵਜੋਤ ਦਹੀਆ ਨੇ ਦਸਿਆ ਕਿ ਅੱਜ ਤੱਕ ਕਦੀ ਨਹੀਂ ਸੁਣਿਆ ਸੀ ਕਿ ਕਦੀ ਕਿਸੇ ਡਾਕਟਰ ਤੇ ਇਸ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਹੋਵੇ ਇਹ ਸਭ ਬੇਬੁਨਿਆਦ ਇਲਜ਼ਾਮ ਹਨ ਜੋ ਡਾਕਟਰ ਜੌਹਲ ਤੇ ਲਗਾਏ ਗਏ ਹਨ। ਦਹੀਆ ਨੇ ਕਿਹਾ ਕਿ ਇਹ ਸਭ ਨੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਜਲਦਬਾਜ਼ੀ ਵਿੱਚ ਮਾਮਲਾ ਦਰਜ਼ ਕਰ ਦਿੱਤਾ ਗਿਆ । ਡਾਕਟਰ ਦਹੀਆ ਨੇ ਕਿਹਾ ਕਿ ਜੇਕਰ ਮਰੀਜ਼ ਦੇ ਪਰਿਜਨਾਂ ਨੂੰ ਇਲਾਜ਼ ਸੰਬੰਧੀ ਕੋਈ ਸ਼ਿਕਾਇਤ ਹੈ ਤਾਂ ਸਿਵਿਲ ਹਸਪਤਾਲ ਚ ਸ਼ਿਕਾਇਤ ਦੇ ਦੋਸ਼ੀ ਪਾਉਣ ਤੋਂ ਬਾਅਦ ਮਾਮਲਾ ਦਰਜ਼ ਹੋਵੇ ਪਰ SC/ST ਐਕਟ ਦਾ ਪਰਚਾ ਬੇਬੁਨਿਆਦ ਹੈ।