ਅੱਜ 75ਵੇਂ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਤੇ ਵਰੁਣ ਮਿੱਤਰਾ ਦਫ਼ਤਰ, ਜੀ. ਟੀ. ਰੋੜ, ਨੇੜੇ ਆਈ.ਸੀ.ਆਈ.ਸੀ.ਆਈ ਬੈਂਕ, ਮਕਸੂਦਾਂ ਵਿਖੇ ਅਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੀਤ ਖਾਲਸਾ, ਰਮਨ ਬਠਲਾ, ਰਾਜੇਸ਼ ਸ਼ਰਮਾ, ਰੋਣਕ ਖਾਲਸਾ ਨੇ ਝੰਡਾ ਲਹਿਰਾਉਣ ਨਾਲ ਕੀਤੀ। ਇਸ ਮੌਕੇ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤਾਂ ਨੇ ਆਏ ਹੋਏ ਲੋਕਾਂ ਵਿਚ ਜੋਸ਼ ਭਰ ਦਿੱਤਾ।

ਝੰਡਾ ਲਹਿਰਾਉਣ ਦੀ ਰਸਮ ਦੇ ਹੋਣ ਤੋ ਬਾਅਦ ਕੌਂਸਲਰ ਪਤੀ ਸ. ਪ੍ਰੀਤ ਖਾਲਸਾ ਜੀ ਅਤੇ ਆਰ.ਕੇ. ਵੈਸ਼ਨਵ ਢਾਬਾ ਦੇ ਮਾਲਕ ਰਮਨ ਬਠਲਾ ਜੀ ਨੇ ਸਭ ਨੂੰ ਸੁਤੰਤਰਤਾ ਦਿਵਸ ਦੀਆ ਵਧਾਇਆ ਦਿੱਤੀ ਅਤੇ ਇਸ ਦੌਰਾਨ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਰੋਣਕ ਖਾਲਸਾ ਨੇ ਭਾਸ਼ਣ ਦਿੰਦੇ ਕਿਹਾ ਕਿ ਸਾਡੀ ਕੰਪਨੀ ਵਰੁਣ ਮਿੱਤਰਾ ਰੇਨ ਵਾਟਰ ਹਾਰਵੈਸਟਿੰਗ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ ਅਤੇ ਇਸ ਮੌਕੇ ਵਰੁਣ ਮਿੱਤਰਾ ਦੇ ਵੱਲੋ ਬੋਲਦੇ ਹੋਏ ਸ਼੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਰੁਣ ਮਿੱਤਰਾ ਨੇ ਉੱਤਰੀ ਭਾਰਤ ਵਿੱਚ ਲਗਭਗ 1000 ਤੋਂ ਵੱਧ ਰੇਨ ਵਾਟਰ ਹਾਰਵੈਸਟਿੰਗ ਪਲਾਟ ਲਗਾਏ ਹਨ। ਜਿਸ ਨਾਲ ਹਰ ਸਾਲ ਕਰੋੜਾਂ ਲੀਟਰ ਬਰਸਾਤੀ ਪਾਣੀ ਨੂੰ ਸਾਫ (ਫਿਲਟਰ) ਕਰਕੇ ਧਰਤੀ ਹੇਠ ਪਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਸਾਰਾ ਪ੍ਰਬੰਧ ਵਰੁਣ ਮਿੱਤਰਾ ਰੇਨ ਵਾਟਰ ਹਾਰਵੈਸਟਿੰਗ ਵੱਲੋ ਕੀਤਾ ਗਿਆ। ਇਸ ਸਮਾਗਮ ਵਿੱਚ ਪਵਨ ਕੁਮਾਰ, ਅਦਿੱਤਿਆ ਸ਼ਰਮਾ, ਰੋਹਿਤ ਸ਼ਰਮਾ, ਰਾਮ ਕਿਸ਼ਨ ਬਿੱਲਾ (ਪ੍ਧਾਨ), ਵਰੁਣ ਮਿੱਤਰਾ ਦਾ ਸਟਾਫ਼ – ਸ਼ੋਭਾ ਰਾਣੀ, ਪਲਕ ਸ਼ਰਮਾ, ਲੀਨਾ, ਸਿਮਰਨਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਸੂਰਜ, ਰਵਿੰਦਰ, ਚੰਦਨ, ਜੈਨੰਦਨ, ਹੀਰਾਲਾਲ, ਚਾਚਾ ਜੀ ਅਤੇ ਸ਼ਰਮਾ ਆਈ ਹਸਪਤਾਲ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ।
