ਜਲੰਧਰ 25 ਦਿਸੰਬਰ (ਬਿਊਰੋ) : ਸੰਗਤਾਂ ਦੀ ਸ਼ਹਾਦਤਾਂ ਪ੍ਰਤੀ ਸ਼ਰਧਾ ਭਾਵਨਾ ਨੂੰ ਸਤਿਕਾਰ ਦਿੰਦੇ ਹੋਏ ਅਤੇ ਇਸ ਸਾਲ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 2 ਵਾਰੀ ਅਤੇ 2023 ਚ ਇੱਕ ਵਾਰੀ ਵੀ ਨਾ ਆਉਣ ਨੂੰ ਮੁੱਖ ਰੱਖਦੇ ਹੋਏ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਸਰਬੰਸਦਾਨੀ ਸਾਹਿਬ ਦਾ ਪ੍ਰਕਾਸ਼ ਪੁਰਬ 5 ਜਨਵਰੀ ਅਤੇ ਦੋਆਬੇ ਦਾ ਮੁੱਖ ਨਗਰ ਕੀਰਤਨ 2 ਜਨਵਰੀ ਨੂੰ ਮਨਾਉਣ ਦਾ ਫੈਂਸਲਾ ਲਿਆ ਜਿਸ ਦੀ ਸੰਗਤਾਂ ਨੇ ਸਰਾਹਣਾ ਕੀਤੀ l
ਗੁਰੂ ਘਰ ਗੁਰੂ ਨਾਨਕ ਮਿਸ਼ਨ, ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ, ਨੌਵੀਂ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ, ਮੁਹੱਲਾ ਗੋਬਿੰਦਗੜ੍ਹ, ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਕੈਂਟ, ਰਾਮਾ ਮੰਡੀ, ਦਕੋਹਾਂ, ਬਸਤੀਆਤ, ਲੰਮਾ ਪਿੰਡ , ਅਰਬਨ ਅਸਟੇਟ , ਡਿਫੈਂਸ ਕਾਲੋਨੀ, ਪ੍ਰਿਥਵੀ ਨਗਰ, ਕਿਸ਼ਨਪੁਰਾ ਇਲਾਕੇ ਦੇ ਜਿਆਦਾਤਰ ਸਾਰੇ ਗੁਰੂ ਘਰ 5 ਜਨਵਰੀ ਨੂੰ ਹੀ ਗੁਰਪੁਰਬ ਮਨਾ ਰਹੇ ਹਨ ਅਤੇ ਸੰਗਤਾਂ ਨੂੰ 2 ਜਨਵਰੀ ਦੇ ਮੁੱਖ ਨਗਰ ਕੀਰਤਨ ਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਹਨ l
ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਅਰਦਾਸਈਏ ਗਿਆਨੀ ਕੁਲਵਿੰਦਰ ਸਿੰਘ ਜੀ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕਰਨਗੇ, ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਵਾਲੇ ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਅਤੇ ਹੋਰ ਸਿੱਖ ਕੌਮ ਅਤੇ ਦਲ ਪੰਥ ਨਿਹੰਗ ਜਥੇਬੰਦੀਆਂ ਦੀਆਂ ਮੁੱਖ ਸਖਸ਼ੀਅਤਾਂ ਨਗਰ ਕੀਰਤਨ ਚ ਸ਼ਾਮਿਲ ਹੋਣਗੀਆਂ l ਉਨ੍ਹਾਂ ਸੰਗਤਾਂ ਨੂੰ ਕੰਮ ਕਾਜ ਸੰਕੋਚ ਕੇ ਪਾਲਕੀ ਸਾਹਿਬ ਨਾਲ ਚੱਲ ਕੇ ਗੁਰੂ ਜੱਸ ਗਾਉਣ ਸੁਣਨ ਦੀ ਬੇਨਤੀ ਕੀਤੀ l
ਇਸ ਮੋੱਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਜਸਬੀਰ ਸਿੰਘ ਰੰਧਾਵਾ, ਗੁਰਬਖਸ਼ ਸਿੰਘ ਜੁਨੇਜਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਹਰਜਿੰਦਰ ਸਿੰਘ ਏਕਤਾ ਵਿਹਾਰ, ਭੁਪਿੰਦਰਪਾਲ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ, ਜਸਬੀਰ ਸਿੰਘ ਦਕੋਹਾਂ, ਕੰਵਲਜੀਤ ਸਿੰਘ ਟੋਨੀ, ਨਿਰਮਲ ਸਿੰਘ ਬੇਦੀ, ਦਵਿੰਦਰ ਸਿੰਘ ਰਿਆਤ, ਹਰਮਿੰਦਰ ਸਿੰਘ ਸਿਆਲ, ਜਤਿੰਦਰਪਾਲ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਗੁਰਜੀਤ ਸਿੰਘ ਪੋਪਲੀ, ਮੱਖਣ ਸਿੰਘ, ਗੁਰਜੀਤ ਸਿੰਘ ਟੱਕਰ, ਬਾਵਾ ਗਾਬਾ, ਹੀਰਾ ਸਿੰਘ, ਜਸਵਿੰਦਰ ਸਿੰਘ, ਜਸਕੀਰਤ ਸਿੰਘ ਜੱਸੀ, ਹਰਸਿਮਰਨ ਸਿੰਘ ਆਦਿ ਸ਼ਾਮਿਲ ਸਨ।