ਜਲੰਧਰ 28 ਨਵੰਬਰ (ਬਿਊਰੋ) : ਜਲੰਧਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦੇਆ ਦੀ ਇੱਕ ਜਰੂਰੀ ਮੀਟਿੰਗ ਹੋਈ ਜਿਸ਼ ਵਿਚ ਉਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਨਿਸ਼ਾਨ ਥੱਲੇ ਇਕੱਤਰ ਹੋ ਕੇ ਪੰਥ ਅਤੇ ਮਾਨਵਤਾ ਦੀ ਚੜ੍ਹਦੀਕਲਾ ਦੇ ਕਾਰਜ਼ ਕਰਨੇ ਚਾਹੀਦੇ ਹਨ l
ਜਥੇਦਾਰ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਕ ਵੀਰਾਂ ਨੂੰ ਸਮਾਗਮਾਂ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ – ਪ੍ਰਸਾਰ ਅਤੇ ਰਾਗੀ, ਗ੍ਰੰਥੀ ਸਿੰਘਾਂ ਅਤੇ ਹੋਰ ਲੋੜਵੰਦ ਸਿੱਖ ਪ੍ਰੀਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈl ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੀਆਂ ਸਿੰਘ ਸਭਾਵਾਂ ਅਤੇ ਗੁਰਦਵਾਰਾ ਕਮੇਟੀਆਂ ਫੰਡ ਇਕੱਠਾ ਕਰ ਕੇ ਲੋੜਵੰਦ ਸਿੱਖ ਪ੍ਰੀਵਾਰਾ ਦੀ ਮੱਦਦ ਕਰਨਗੀਆਂ ਅਤੇ ਅਲੱਗ ਤੋਂ ਰੋਜ਼ਗਾਰ ਮੁਹੱਈਆਂ ਕਰਵਾਉਣ ਦੀ ਵੀ ਮੱਦਦ ਕੀਤੀ ਜਾਵੇਗੀ l ਇਸ ਲਈ ਲੋੜਵੰਦ ਸਿੱਖ ਪ੍ਰੀਵਾਰ ਆਪਣੇ ਨੇੜੇ ਦੀ ਸਿੰਘ ਸਭਾ ਜਾ ਗੁਰਦਵਾਰਾ ਕਮੇਟੀ ਨੂੰ ਮਿਲ ਸਕਦੇ ਹਨ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਲੋੜ ਅਨੁਸਾਰ ਮੱਦਦ ਕੀਤੀ ਜਾਵੇਗੀl
ਇਸ ਮੋੱਕੇ ਮੋਹਨ ਸਿੰਘ ਢੀਂਡਸਾ, ਗੁਰਬਖਸ਼ ਸਿੰਘ ਜੁਨੇਜਾ, ਅਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਏਕਤਾ ਵਿਹਾਰ, ਕੰਵਾਲਜੀਤ ਸਿੰਘ ਟੋਨੀ, ਚਰਨ ਸਿੰਘ ਮਕਸੂਦਾਂ, ਜਸਬੀਰ ਸਿੰਘ ਰੰਧਾਵਾ,ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ,ਜਸਬੀਰ ਸਿੰਘ ਦਕੋਹਾ, ਸਤਪਾਲ ਸਿੰਘ ਸਿਦਕੀ, ਜੋਗਿੰਦਰ ਸਿੰਘ ਟੀਟੂ, ਪ੍ਰਮਿੰਦਰ ਸਿੰਘ ਡਿੰਪੀ, ਦਵਿੰਦਰ ਸਿੰਘ ਰਹੇਜਾ, ਗੁਰਕਿਰਪਾਲ ਸਿੰਘ, ਦਵਿੰਦਰ ਸਿੰਘ ਰਿਆਤ,ਦਿਲਬਾਗ ਸਿੰਘ, ਕੁਲਵਿੰਦਰ ਸਿੰਘ ਥਿਆੜਾ, ਜਸਬੀਰ ਸਿੰਘ ਰੰਧਾਵਾ, ਦਲਜੀਤ ਸਿੰਘ ਕ੍ਰਿਸਟਲ, ਭੁਪਿੰਦਰ ਪਾਲ ਸਿੰਘ, ਹਰਭਜਨ ਸਿੰਘ ਸੈਣੀ, ਗੁਰਜੀਤ ਸਿੰਘ ਪੋਪਲੀ, ਹਰਮਿੰਦਰ ਸਿੰਘ ਸਿਆਲ, ਓਂਕਾਰ ਸਿੰਘ, ਗੁਰਜੀਤ ਸਿੰਘ ਟੱਕਰ , ਚਰਨਜੀਤ ਸਿੰਘ ਮਿੰਟਾ , ਬਾਵਾ ਗਾਬਾ,ਆਦਿ ਸ਼ਾਮਿਲ ਸਨ l