ਮੁੱਖ ਨਗਰ ਕੀਰਤਨ ਚ ਸ਼ਾਮਿਲ ਹੋਏ ਪੁਲਿਸ ਕਮਿਸ਼ਨਰ ਸ਼ਾਮਿਲ ਸੰਗਤਾਂ, ਸਿੰਘ ਸਭਾਵਾਂ, ਪ੍ਰਸਾਸ਼ਨ ਅਤੇ ਲੰਗਰਾਂ ਦੀ ਸੇਵਾ ਕਰਣ ਵਾਲਿਆਂ ਦਾ ਧੰਨਵਾਦ : ਢੀਂਡਸਾ,ਬਿੱਟੂ

ਜਲੰਧਰ 4 ਜਨਵਰੀ (ਬਿਊਰੋ) : ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵਲੋਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਦਲ ਪੰਥ ਜਥੇਬੰਦੀਆਂ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਬੀਤੇ ਦਿਨੀ ਸਜਾਏ ਗਏ ਜਲੰਧਰ ਸ਼ਹਿਰ ਦੇ ਮੁੱਖ ਨਗਰ ਕੀਰਤਨ ਚ ਪੁਲਿਸ ਕਮਿਸ਼ਨਰ ਡਾਕਟਰ ਸੁਬਰਮਾਨੀਅਮ ਭੂਪਤੀ, ਡੀ ਸੀ ਪੀ ਜਗਮੋਹਨ ਸਿੰਘ ਪੁਲਿਸ ਪ੍ਰਸਾਸ਼ਨ ਸਮੇਤ ਅਜੀਤ ਚੋਂਕ ਵਿਖ਼ੇ ਸ਼ਾਮਿਲ ਹੋਏ ਤੇ ਪਾਲਕੀ ਸਾਹਿਬ ਸਾਹਿਬ ਤੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ l

ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਆਏ ਅਫ਼ਸਰ ਸਾਹਿਬਾਨ ਦਾ ਸਨਮਾਨ ਕੀਤਾ l
ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਬਿੱਟੂ ਨੇ ਨਗਰ ਕੀਰਤਨ ਚ ਸ਼ਾਮਿਲ ਹੋਈਆਂ ਸੰਗਤਾਂ, ਸਿੰਘ ਸਭਾਵਾਂ, ਲੰਗਰਾਂ ਦੀ ਸੇਵਾ ਨਿਭਾਉਣ ਵਾਲੀਆਂ ਸੋਸਾਇਟੀਆਂ ਅਤੇ ਪ੍ਰਸਾਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ l
ਇਸ ਮੌਕੇ ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਭੁਪਿੰਦਰ ਪਾਲ ਸਿੰਘ, ਨਿਰਮਲ ਸਿੰਘ ਬੇਦੀ, ਹਰਜਿੰਦਰ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਬਾਵਾ ਗਾਬਾ, ਜਸਵਿੰਦਰ ਸਿੰਘ, ਹੀਰਾ ਸਿੰਘ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ ਹਰਸਿਮਰਨ ਸਿੰਘ, ਦਿਨੇਸ਼ ਖੰਨਾ, ਸਚਿਨ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ

Leave a Reply

Your email address will not be published. Required fields are marked *