ਲੁਧਿਆਣਾ 17 ਅਗਸਤ (ਬਿਊਰੋ) : ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਵਿੱਚ ਨਾਰਾਇਣ ਸੇਵਾ ਸੰਸਥਾਣ ਵੱਲੋਂ ਨਕਲੀ ਅੰਗਾਂ ਨੂੰ ਲੈ ਕੇ ਇਕ ਵਿਸ਼ਾਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਸ ਦੌਰਾਨ ਪ੍ਰਬੰਧਕਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੀਵਆਂਗ ਲੋਕ ਆਪਣੇ ਨਕਲੀ ਅੰਗ ਲੈ ਸਕਣਗੇ। ਇਸ ਲਈ ਹੁਣ ਤੱਕ 100 ਤੋਂ ਵੱਧ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਕਿਹਾ ਕਿ ਉਹਨਾਂ ਦੇ ਸਾਈਜ਼ ਤੋਂ ਬਾਅਦ ਉਨ੍ਹਾਂ ਨੂੰ ਅੰਗ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਉਪਰੇਸ਼ਨ ਹੋਣਗੇ। ਉਨ੍ਹਾਂ ਦਾ ਉਦੇਪੁਰ ਰਾਜਸਥਾਨ ਵਿਖੇ ਅਪਰੇਸ਼ਨ ਕਰਵਾਇਆ ਜਾਵੇਗਾ।