ਦਾਸਤਾਨ ਏ ਸਰਹੰਦ ਕਾਰਟੂਨ ਫਿਲਮ ਦੇ ਵਿਰੋਧ ਵਿੱਚ ਸਮੂਹ ਸਿੱਖ ਜਥੇਬੰਦੀਆ ਨੇ ਕੀਤੀ ਪ੍ਰੈਸ ਵਾਰਤਾ

ਜਲੰਧਰ 24 ਨਵੰਬਰ (ਬਿਊਰੋ) : ਜਲੰਧਰ ਪ੍ਰੈਸ ਕਲੱਬ ਵਿੱਚ ਦਾਸਤਾਨ ਏ ਸਰਹਿੰਦ ਕਾਰਟੂਨ ਫਿਲਮ ਦੇ ਵਿਰੋਦ ਵਿੱਚ ਅਵਾਜ-ਏ-ਕੌਮ ਜਥੇਬੰਦੀ, ਅੱਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ਸਾਝਾਂ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਅਵਾਜ਼ ਏ ਕੋਮ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਕਾਰਟੂਨ ਫਿਲਮਾ ਦਾ ਸਹਾਰਾ ਲੈ ਕਿ ਸਿੱਖਾਂ ਨੂੰ ਬੁੱਤ ਪਰਸਤੀ ਵੱਲ ਧੱਕਣ ਦੀ ਇੱਕ ਗਿਣੀ ਮਿੱਥੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀ ਕਿ ਸਿੱਖੀ ਅੰਦਰ ਗੁਰੂ ਸਾਹਿਬ, ਗੁਰੂ ਪ੍ਰੀਵਾਰ ਅਤੇ ਸਤਿਕਾਰਯੋਗ ਸਿੰਘਾਂ ਦਾ ਸੁਆਂਗ ਨਹੀ ਰਚਿਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਕਈ ਕਾਰਟੂਨ ਫਿਲਮਾਂ ਦੇ ਬਾਵਜੂਦ ਲਗਾਤਰ ਇਕ ਸਾਜਿਸ਼ ਤਹਿਤ ਇਹ ਫਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।


ਇਸ ਮੌਕੇ ਆਲ ਇੰਡੀਆ ਸਿੱਖ ਸਟੂਡੇਂਨਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸੁਝਾਅ ਰੂਪ ਵਿੱਚ ਕਿਹਾ ਕੇ ਪੰਥ ਨੂੰ ਇੱਕ ਮਜਬੂਤ ਪੈਨਲ ਬਨਾਉਣਾ ਚਾਹੀਦਾ ਹੈ ਜੋ ਬੜੀ ਦੂਰ ਅੰਦੇਸ਼ੀ ਨਾਲ ਨਵੀਂ ਤਕਨੀਕ ਨਾਲ ਸਿੱਖੀ ਦਾ ਪਰਚਾਰ ਕਰਨ ਵਾਲੀਆਂ ਗਤੀ ਵਿਧੀਆਂ ਤੇ ਪੂਰਾ ਗੌਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੈਨਲ ਪਹਿਲਾਂ ਵੀ ਹੈ ਪਰ ਪਿਸ਼ਲੇ ਲੰਮੇ ਸਮੇ ਤੋਂ ਉਸ ਦੀ ਭੂਮਿਕਾ ਪੰਥ ਦੀਆਂ ਭਾਵਨਾਮਾਂ ਦੀ ਤਰਜਮਾਨੀ ਨਹੀ ਕਰ ਰਹੀ।
ਇਸ ਮੌਕੇ ਜਲੰਧਰ ਦੀ ਮਾਣਯੋਗ ਸਖਸ਼ੀਅਤ ਜਗਜੀਤ ਸਿੰਘ ਗਾਬਾ ਜੀ ਨੇ ਕਿਹਾ ਕਿ ਗੁਰੂ ਕਾਲ ਵਿੱਚ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਆਪ ਦੀ ਯਾਦ ਬਣੌਣੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਨੇ ਬੜੀ ਸਖਤੀ ਨਾਲ ਸਿੱਖਾਂ ਨੂੰ ਮਨਾ ਕਰਦੇ ਹੋਇ ਕਿਹਾ ਕਿ “ ਗੁਰ ਮੂਰਤਿ ਗੁਰੁ ਸ਼ਬਦੁ ਹੈ” ਇਸ ਲਈ ਜਦ ਵੀ ਸਾਡੇ ਦਰਸ਼ਨ ਕਰਨੇ ਸ਼ਬਦ ਵਿੱਚੌਂ ਕੀਤੇ ਜਾਣ
ਇਸ ਮੌਕੇ ਹਰਜਿੰਦਰ ਸਿੰਘ ਜਥਾ ਨੀਲੀਆਂ ਫੌਜਾਂ, ਉਂਕਾਰ ਸਿੰਘ ਵਾਰਿਸ ਪੰਜਾਬ ਦੇ , ਗੁਰਮੀਤ ਸਿੰਘ ਦੀਵਾਨ ਅਸਥਾਨ ਵੱਲੋਂ ਸਮੂਹ ਸਿੰਘ ਸਭਾਵਾਂ ਜਲੰਧਰ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਦਿਲਬਾਗ ਸਿੰਘ, ਨਿਰਵੈਰ ਸਿੰਘ ਸਾਜਨ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਹ ਫਿਲਮ ਦਾਸਤਾਂ -ਏ-ਸਰਹਿੰਦ ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ।

Leave a Reply

Your email address will not be published. Required fields are marked *