ਬਿਤੇ ਦਿਨ ਵਾਰਡ ਨੰਬਰ : 71 ਵਿਚ ਪੈਦੇ ਮਕਸੂਦਾਂ ਵਿਖੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਦੇ ਤਹਿਤ ਫਰੀ ਕਣਕ ਵੰਡੀ ਗਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਰਾਸ਼ਨ ਵੰਡ ਦਾ ਕੰਮ ਕੌਸਲਰ ਸ਼੍ਰੀਮਤੀ ਸਤਿੰਦਰਜੀਤ ਕੌਰ ਖਾਲਸਾ ਦੇ ਨਿਰਦੇਸ਼ਾ ਅਨੁਸਾਰ, ਸੀਨਿਅਰ ਕਾਂਗਰਸ ਲੀਡਰ ਤੇ ਕੌਂਸਲਰ ਪਤੀ ਸ. ਪ੍ਰੀਤ ਖਾਲਸਾ ਜੀ ਦੀ ਨਿਗਰਾਨੀ ਹੇਠ ਹੋਇਆ। ਇਹ ਫਰੀ ਰਾਸ਼ਨ ਵੰਡਣ ਦਾ ਕੰਮ ਰਕੇਸ਼ ਕੁਮਾਰ (ਡਿਪੂ ਹੋਲਡਰ), ਇੰਦਰਜੀਤ ਕੌਰ (ਡਿਪੂ ਹੋਲਡਰ), ਪੰਕਜ (ਡਿਪੂ ਹੋਲਡਰ) ਤੇ ਹੋਰ ਦੇ ਵੱਲੋ ਕੀਤਾ ਗਿਆ।
ਰਾਕੇਸ਼ ਕੁਮਾਰ ਦੇ ਡਿਪੂ ਤੇ ਲਗਭਗ 400 ਸਮਾਟ ਕਾਰਡ ਲੱਗੇ ਹੋਏ ਹਨ, ਪਰ ਇਸ ਵਾਰ 400 ਸਮਾਟ ਕਾਰਡ ਧਾਰਕਾ ਦੀ ਥਾਂ 350 ਸਮਾਟ ਕਾਰਡ ਧਾਰਕਾ ਨੂੰ ਫਰੀ ਕੱਣਕ ਵੰਡੀ ਗਈ। ਪ੍ਰੀਤ ਖਾਲਸਾ ਜੀ ਦੇ ਫੁੱਡ ਸਪਲਾਈ ਡਿਪਾਟਮੈਂਟ ਵਿੱਚ ਪੁੱਛਣ ਤੇ ਪਤਾ ਲੱਗਾ ਕਿ ਇਸ ਵਾਰ ਕੇਂਦਰ ਸਰਕਾਰ ਵੱਲੋ 10-11% ਘੱਟ ਕਣਕ ਦਾ ਕੋਟਾ ਅਲਾਟ ਕੀਤਾ ਗਿਆ ਹੈ। ਜਿਸ ਕਾਰਣ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਕੱਣਕ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ ਤੇ ਹੁਣ ਉਹ ਪਰਿਵਾਰ ਕਣਕ ਨਾ ਮਿਲਣ ਤੇ ਦਰ ਦਰ ਭਟਕ ਰਹੇ ਹਨ ਅਤੇ ਮੇਰੇ ਦਫਤਰ ਆ ਕੇ ਲੋਕ ਆਪਣੀ ਮਜਬੁਰੀ ਦੱਸਦੇ ਹਨ, ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰਨਗੇ, ਮੈਨੂੰ ਇਹ ਸਮਝ ਨਹੀਂ ਲਗ ਰਹੀ ਕਿ ਕੇਂਦਰ ਸਰਕਾਰ ਨੇ 10-11% ਕੋਟਾ ਘੱਟ ਕਿਓ ਦਿੱਤਾ ਹੈ, ਜੇਕਰ ਕੇਂਦਰ ਸਰਕਾਰ ਕੋਲ ਕੱਣਕ ਦਾ ਘੱਟ ਇਤਜ਼ਾਮ ਸੀ ਤਾਂ ਇਹ ਜੋ ਕੱਣਕ 30 ਕਿਲੋ ਪ੍ਰਤੀ ਮੈਂਬਰ ਨੂੰ ਦਿੱਤੀ ਗਈ ਉਸ ਦੀ ਥਾਂ ਇਹ 25 ਕਿੱਲੋ ਕਰਕੇ ਵੰਡ ਸਕਦੀ ਸੀ ਤਾਂ ਜੋ ਇਹ ਹਰੇਕ ਘਰ ਨੂੰ ਮਿਲ ਸਕਦੀ ਸੀ। ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਜੋ ਇਹ 10 ਤੋ 11% ਲੋਕ ਰਹਿ ਗਏ ਹਨ। ਇਹਨਾਂ ਦੀ ਕੱਣਕ ਦਾ ਇਤਜ਼ਾਮ ਕਰਕੇ ਇਹਨਾਂ ਨੂੰ ਕੱਣਕ ਮੋਹਇਆ ਕਰਵਾਈ ਜਾਵੇ, ਇਹ ਗਰੀਬ ਪਰਿਵਾਰਾ ਦਾ ਕਿ ਦੋਸ਼, ਇਹ ਕੱਣਕ ਮਿਲਣ ਤੋ ਕਿਓ ਵਾਂਝੇ ਰਹਿਣ। ਮੇਰੇ ਜਾਣਕਾਰੀ ਮੁਤਾਬਿਕ ਇਹ ਜੋ ਕਾਣੀ ਵੱਡ ਨਾ ਸਿਰਫ ਵਾਰਡ – 71 ਬਲਕੀ ਪੁਰੇ ਜਲੰਧਰ ਸ਼ਹਿਰ ਤੇ ਪੁਰੇ ਪੰਜਾਬ ਵਿੱਚ ਕੀਤੀ ਗਈ ਹੈ। ਇਸ ਮੋਕੇਂ ਬਿੱਲਾ ਪ੍ਧਾਨ, ਅਸ਼ਰ ਸਿੰਘ ਪ੍ਧਾਨ ਤੇ ਲਲੀਤ ਕੁਮਾਰ ਆਦੀ ਸ਼ਾਮਲ ਸਨ।