ਜਲੰਧਰ 29 ਦਿਸੰਬਰ (ਬਿਊਰੋ) : ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਪਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖ਼ੇ ਪ੍ਰਸ਼ਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏl
ਇਨ੍ਹਾਂ ਮੁਕਾਬਲਿਆ ਚ ਗੁਰੂ ਰਾਮਦਾਸ ਪਬਲਿਕ ਸਕੂਲ ਸੈਂਟਰਲ ਟਾਊਨ, ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ, ਮੇਰੀਗੋਲਡ ਪਬਲਿਕ ਸਕੂਲ, ਸੀ ਟੀ ਪਬਲਿਕ ਸਕੂਲ ਅਤੇ ਵੱਖ ਵੱਖ ਇਲਾਕਿਆਂ ਤੋਂ ਸੰਗਤੀ ਰੂਪ ਚ ਕਰੀਬ 200 ਬੱਚੇ ਸ਼ਾਮਿਲ ਹੋਏ l ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਲੋਂ ਜੇਤੂ ਬੱਚਿਆਂ ਨੂੰ ਕੈਸ਼ ਪ੍ਰਾਈਸ, ਸਨਮਾਨ ਚਿੰਨ੍ਹ ਅਤੇ ਹਰ ਭਾਗ ਲੈਣ ਵਾਲੇ ਬੱਚੇ ਨੂੰ ਧਾਰਮਿਕ ਲਿਟਰੇਚਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਵਲੋਂ ਭੇਜੇ ਮੈਡਲ ਤਕਸੀਮ ਕੀਤੇ ਗਏ l
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਬੱਚੇ ਸਿੱਖ ਕੌਮ ਦਾ ਭਵਿੱਖ ਹਨ ਤੇ ਕਮੇਟੀ ਜਲਦੀ ਹੀ ਹਰ ਮਹੀਨੇ ਇਸ ਤਰ੍ਹਾਂ ਦੇ ਉਪਰਾਲੇ ਆਰੰਭੇਗੀ ਤਾਂ ਜੋ ਸਿੱਖੀ ਦੀ ਨੀਂਹ ਮਜ਼ਬੂਤ ਕੀਤੀ ਜਾਂ ਸਕੇl ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਪ੍ਰਮਿੰਦਰ ਸਿੰਘ ਢੀਂਗਰਾ, ਦਲ ਪੰਥ ਤੋਂ ਹਰਜਿੰਦਰ ਸਿੰਘ, ਸਿੰਘ ਸਭਾ ਅਵਤਾਰ ਨਗਰ ਤੋਂ ਗੁਰਿੰਦਰ ਸਿੰਘ ਮਝੈਲ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਦਸਮੇਸ਼ ਸੇਵਕ ਸਭਾ ਤੋਂ ਨਿਰਮਲ ਸਿੰਘ ਬੇਦੀ, ਬਾਵਾ ਗਾਬਾ, ਹਰਮਿੰਦਰ ਸਿੰਘ ਡਿਪਟੀ, ਗੁਰਜੀਤ ਸਿੰਘ ਟੱਕਰ, ਪਰਵਿੰਦਰ ਸਿੰਘ ਮਾਡਲ ਹਾਊਸ, ਬਲਵੀਰ ਸਿੰਘ, ਹੀਰਾ ਸਿੰਘ, ਰਣਵੀਰ ਸਿੰਘ, ਜਸਵਿੰਦਰ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ l