(ਸ਼ਰਮਾ) : ਥਾਣਾ ਗੋਰਾਇਆ ਦੇ ਪਿੰਡ ਚਚਰਾੜੀ ਵਿਖੇ ਕੇਨਰਾ ਬੈਂਕ ਦੀ ਬਰਾਂਚ ਜੋ ਨੈਸ਼ਨਲ ਹਾਈਵੇ ਤੇ ਸਥਿਤ ਹੈ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ।
ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰ ਲੱਗੀ ਏਟੀਐਮ ਮਸ਼ੀਨ ਦੇ ਸ਼ਟਰ ਨੂੰ ਤੜਕੇ ਤਿੰਨ ਵਜੇ ਦੇ ਕਰੀਬ ਗੈਸ ਕਟਰ ਗਰੋਹ ਵੱਲੋਂ ਕੱਟਿਆ ਗਿਆ ਪਰ ਕਿਸੇ ਵਿਅਕਤੀ ਵੱਲੋਂ ਲੁਟੇਰਿਆਂ ਦੀ ਇਸ ਹਰਕਤ ਨੂੰ ਦੇਖਿਆ ਗਿਆ ਜਿਸ ਨੇ ਫੌਰੀ ਤੌਰ ਤੇ ਇਸ ਦੀ ਸੂਚਨਾ ਗੋਰਾਇਆ ਪੁਲਸ ਅਤੇ ਬੈਂਕ ਮੁਲਾਜ਼ਮਾਂ ਨੂੰ ਦਿੱਤੇ ਜਿਸ ਤੋਂ ਬਾਅਦ ਇਸ ਦੀ ਭਣਕ ਲੁਟੇਰਿਆਂ ਨੂੰ ਲੱਗੀ ਜੋ ਮੌਕੇ ਤੋਂ ਫ਼ਰਾਰ ਹੋ ਗਏ । ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗਦਾ ਹੈ ਕਿ ਬਰੇਜ਼ਾ ਗੱਡੀ ਦੇ ਵਿੱਚ ਲੁਟੇਰੇ ਆਏ ਸਨ ਇਹ ਵੀ ਪਤਾ ਲੱਗਾ ਹੈ ਕਿ ਲੁਟੇਰੇ ਆਪਣਾ ਗੈਸ ਕਟਰ ਵੀ ਇੱਥੇ ਹੀ ਛੱਡ ਕੇ ਫ਼ਰਾਰ ਹੋ ਗਏ । ਬੈਂਕ ਦੀ ਲਾਪਰਵਾਹੀ ਦੀ ਗੱਲ ਕਰੀਏ ਤਾਂ ਆਪਣੇ ਨਲਾਇਕੀ ਨੂੰ ਲੁਕਾਉਣ ਲਈ ਬੈਂਕ ਦਾ ਅਧਿਕਾਰੀ ਮੀਡੀਆ ਅੱਗੇ ਕੁਝ ਵੀ ਦੱਸਣ ਜਾਂ ਬੋਲਣ ਨੂੰ ਤਿਆਰ ਨਹੀਂ ਹੈ । ਵਾਰ ਵਾਰ ਪੁਲਸ ਵਲੋਂ ਆਪਣੀ ਮੀਟਿੰਗਾਂ ਵਿਚ ਬੈਂਕ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਕੋਈ ਸਕਿਉਰਿਟੀ ਗਾਰਡ ਰੱਖਿਆ ਜਾਵੇ ਪਰ ਬੈਂਕ ਵੱਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ । ਗੋਰਾਇਆ ਪੁਲੀਸ ਅਧਿਕਰੀ ਹਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਵੱਲੋਂ ਆਲੇ ਦੁਆਲੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ।

