ਜਲੰਧਰ 3 ਅਪ੍ਰੈਲ (ਬਿਊਰੋ) : ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਵਿੱਚ ਨਵੇਂ ਸੈਸ਼ਨ 2023-24 ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਹੜੇ ਵਿੱਚ ਹਵਨ-ਯੱਗ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਕੂਲ ਦੇ ਵਿਕਾਸ ਦੀ ਕਾਮਨਾ ਕੀਤੀ ਗਈ।
ਇਸ ਹਵਨ-ਯੱਗ ਵਿੱਚਸ਼ੈਲੀ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਸਕੂਲਜ), ਅਰਾਧਨਾ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਕਾਲਜਜ), ਡਾ: ਪਲਕ ਬੌਰੀ (ਡਾਇਰੈਕਟਰ, ਸੀ.ਐਸ.ਆਰ.) ਸ਼ਾਮਲ ਹੋਏ। ਸਾਰੇ ਪਤਵੰਤੇ ਸੱਜਣ ਮਨੀਸ਼ ਜੋਸ਼ੀ (ਚੀਫ ਐਗਜੀਕਿਊਟਿਵ ਅਫਸਰ), ਹਰਲੀਨ ਗੁਲਰੀਆ (ਡਿਪਟੀ ਡਾਇਰੈਕਟਰ, ਪ੍ਰਾਇਮਰੀ ਐਜੂਕੇਸ਼ਨ),ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ, ਕਲਚਰਲ ਅਫੇਅਰਜ), ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ, ਸਕੂਲਜ ਅਕੈਡਮਿਕਜ), ਅਲਕਾ ਅਰੋੜਾ (ਡਿਪਟੀ ਡਾਇਰੈਕਟਰ, ਇੰਨੋਕਿਡਜ਼), ਪੂਨਮ ਨਾਰੰਗ, ਸਮੂਹ ਸਕੂਲਾਂ ਦੇ ਪ੍ਰਿੰਸੀਪਲ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਸ਼ਾਲੂ ਸਹਿਗਲ (ਲੋਹਾਰਾਂ), ਸੋਨਾਲੀ (ਕੈਂਟ-ਜੰਡਿਆਲਾ ਰੋਡ), ਸ਼ੀਤੂ ਖੰਨਾ (ਕਪੂਰਥਲਾ ਰੋਡ), ਮੀਨਾਕਸ਼ੀ ਸ਼ਰਮਾ (ਨੂਰਪੁਰ), ਅਤੇ ਸੀਨੀਅਰ ਅਧਿਆਪਕਾਂ ਨੇ ਯੱਗ ਵਿੱਚ ਮੱਥਾ ਟੇਕ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੈਂਟ ਜੰਡਿਆਲਾ ਰੋਡ ਵਿਖੇ ਵਿਸ਼ੇਸ਼ ਤੌਰ ਤੇ ਅਰਦਾਸ ਕੀਤੀ ਗਈ।
ਪੂਰਨਾਹੂਤੀ ਤੋਂ ਬਾਅਦ ਸਾਰੇ ਮੈਂਬਰਾਂ ਨੇ ਇੱਕ ਦੂਜੇ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਵਧਾਈ ਦਿੱਤੀ। ਹਵਨ ਦੇ ਅੰਤ ਵਿੱਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।