ਜਲੰਧਰ 15 ਅਪ੍ਰੈਲ (ਬਿਊਰੋ) :
ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 16 ਅਪ੍ਰੈਲ ਦਿਨ ਐਤਵਾਰ ਨੂੰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖ਼ੇ ਰੋਟਰੀ ਕਲੱਬ ਹੈਲਪਿੰਗ ਹੈੰਡਸ ਜਲੰਧਰ ਦੇ ਸਹਿਯੋਗ ਨਾਲ
ਵਿਸਾਖੀ ਨੂੰ ਸਮਰਪਿਤ ਫ੍ਰੀ ਮੈਡੀਕਲ ਕੈੰਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ l
ਰੋਟਰੀ ਕਲੱਬ ਹੈਲਪਿੰਗ ਹੈੰਡਸ ਜਲੰਧਰ ਦੇ ਪ੍ਰਧਾਨ ਡਾਕਟਰ ਰੁਚੀ ਸਿੰਘ ਗੌਰ, ਰੋਟੈਰੀਅਨ ਰਾਜੇਸ਼ ਬਾਹਰੀ, ਮੁਨੀਸ਼ ਅਰੋੜਾ, ਗਗਨ ਲੁਥਰਾ, ਨਿਖਿਲ ਅਰੋੜਾਂ ਅਤੇ ਵਾਸੂ ਜੀ ਨੇ ਦੱਸਿਆ ਕਿ ਇਸ ਕੈੰਪ ਵਿਚ ਡਾ, ਹਰਕੀਰਤ ਕੌਰ ਦੰਦਾਂ ਦੇ ਮਾਹਿਰ, ਡਾ. ਪੀਯੂਸ਼ ਸੂਦ ਅੱਖਾਂ ਦੇ ਮਾਹਿਰ, ਡਾ. ਦੀਪਾਸ਼ੂ ਸਚਦੇਵਾ ਨਿਊਰੋ ਸਰਜਨ, ਡਾ. ਪ੍ਰਮੋਦ ਮਹਿੰਦਰਾ ਆਰਥੋ, ਡਾ. ਅਭਿਲਕਸ਼ ਦਰਦ ਮਾਹਿਰ, ਡਾ. ਮਨਦੀਪ ਸਿੰਘ ਫਿਜ਼ੀਓਥੈਰੇਪਿਸਟ ਲੋੜਵੰਧ ਮਰੀਜ਼ਾ ਦਾ ਚੈੱਕ ਅਪ ਕਰਨਗੇ ਅਤੇ ਫ਼ਰੀ ਦਵਾਈਆਂ ਦਿਤੀਆਂ ਜਾਣਗੀਆਂ l
ਇਸ ਮੋੱਕੇ ਸੁਰਿੰਦਰ ਸਿੰਘ, ਮੱਖਣ ਸਿੰਘ, ਸੁਖਜੀਤ ਸਿੰਘ, ਨਿਰਮਲ ਸਿੰਘ ਬੇਦੀ, ਇੰਦਰਪ੍ਰੀਤ ਸਿੰਘ ਅਤੇ ਬਾਵਾ ਗਾਬਾ ਨੇ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕੇ ਇਸ ਮੋੱਕੇ ਦਾ ਲਾਹਾ ਪ੍ਰਾਪਤ ਕਰੋ ਜੀ ਅਤੇ ਦੇਹ ਅਰੋਗਤਾ ਨਾਲ ਜੀਵਨ ਬਤੀਤ ਕਰੋ ਜੀ l