ਜਲੰਧਰ 11 ਫਰਵਰੀ (ਬਿਊਰੋ) : ਜਲੰਧਰ ਦੀ ਇਸ ਟਾਈਮ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਲੰਧਰ ਵਿੱਚ ਇਹ 24 ਘੰਟਿਆਂ ਵਿੱਚ ਦੂਜੀ ਕਤਲ ਦੀ ਵਾਰਦਾਤ ਸਾਮ੍ਹਣੇ ਆਈ ਹੈ। ਜਿੱਥੇ ਕਲ ਦੋਮੋਰੀਆ ਪੁਲ ਵਿਖੇ ਇਕ ਪ੍ਰਵਾਸੀ ਦਾ ਪੈਸਿਆਂ ਕਰਕੇ ਕਤਲ ਕੀਤਾ ਗਿਆ ਸੀ ਓਥੇ ਹੀ ਅੱਜ ਸ਼ਨੀਵਾਰ ਦਿਨ ਚੜ੍ਹਦਿਆਂ ਹੀ ਇਕ ਬੁਰੀ ਖਬਰ ਸਾਮ੍ਹਣੇ ਆਈ ਹੈ। ਜਿੱਥੇ ਕਿ ਜਲੰਧਰ ਦੇ ਬਲਟਨ ਪਾਰਕ ਵਿਚ ਖੂਨ ਨਾਲ ਲੱਥਪਥ ਇੱਕ ਮੁੰਡੇ ਦੀ ਲਾਸ਼ ਮਿਲੀ। ਜਿਸ ਨੂੰ ਦੇਖ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕਾਂ ਨੇ ਲਾਸ਼ ਨੂੰ ਦੇਖਿਆ ਤਾਂ ਤੁਰੰਤ ਪੁਲਸ ਨੂੰ ਇਤਲਾਹ ਕਰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਸ਼ਵ ਤੋਂ ਕਰਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਸੱਤਾ ਘੁੰਮਣ ਦੇ ਨਾਮ ਤੇ ਹੋਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸੱਤਾ ਘੁੰਮਣ ਮਕਸੂਦਾਂ ਮੰਡੀ ਦੇ ਵਿੱਚ ਠੇਕੇ ਤੇ ਕੰਮ ਕਰਦਾ ਸੀ। ਜਿਸ ਦੀ ਮੰਡੀ ਦੇ ਇੱਕ ਵਪਾਰੀ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਕਲ ਰਾਤ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਸਦਾ ਕਤਲ ਕਰ ਦਿੱਤਾ ਗਿਆ।