ਜਲੰਧਰ ਦੇ NRI ਨੇ ਆਪਣੇ ਪਰਿਵਾਰ ਨੂੰ ਸੱਚ ਬੋਲਣ ਤੇ ਰੱਖਿਆ 2.16 ਲੱਖ ਅਮਰੀਕਾ ਡਾਲਰ ਦਾ ਇਨਾਮ,ਦੇਖੋ ਵੀਡੀਓ

ਜਲੰਧਰ 12 ਸਿਤੰਬਰ (ਬਿਊਰੋ) :  ਪਿਛਲੇ ਸਾਲ ਆਪਣੀ ਗੱਡੀ ਵਿਚ ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਤੋਂ 20 ਤੋਂ 22 ਦੇਸ਼ਾਂ ਨੂੰ ਪਾਰ ਕਰ ਕੇ ਪਾਕਿਸਤਾਨ ਵਾਘਾ ਬਾਰਡਰ ਰਾਹੀਂ ਪੰਜਾਬ ਵਿੱਚ ਆਪਣੀ ਗੱਡੀ ਨਾਲ ਐੰਟਰੀ ਕਰਨ ਵਾਲੇ ਅਮਰੀਕਾ ਨਿਵਾਸੀ ਲਖਵਿੰਦਰ ਸਿੰਘ ਸ਼ਾਹ ਨੇ ਕਾਫੀ ਨਾਮ ਖੱਟਿਆ ਸੀ। ਜਿਸਤੋ ਬਾਅਦ ਹੁਣ ਇਕ ਵਾਰੀ ਫੇਰ ਦੁਬਈ ਤੋਂ ਹੁੰਦਾ ਹੋਇਆ ਭਾਰਤ ਆਯਾ ਹੈ।
ਜਿਸਨੇ ਇਸ ਵਾਰ ਦੁਬਈ ਵਿਚ 14 ਹਜਾਰ ਫੀਟ ਉਪਰੋਂ ਜਹਾਜ ਵਿਚੋਂ ਛਲਾਂਗ ਲਗਾ ਕੇ ਆਪਣੇ ਜੀਵਨ ਵਿਚ ਨਵੀਂ ਉਪਲੱਭਦੀ ਹਾਸਲ ਕੀਤੀ ਹੈ। ਜੋ ਇਨਸਾਨ ਆਪਣੀ ਜਿੰਦਗੀ ਨੂੰ ਇੰਨੀ ਵਧਿਆ ਤਰੀਕੇ ਨਾਲ ਜਿੰਦਾ ਹੋਵੇ। ਉਸ ਇਨਸਾਨ ਨੂੰ ਵੀ ਕਈ ਦੁੱਖਾਂ ਦਾ ਸਾਮਾਨਾ ਕਰਨਾ ਪੈ ਰਿਹਾ ਹੈ।

*ਲਖਵਿੰਦਰ ਨੇ ਮੰਗਿਆ ਆਪਣੇ ਪਿਊ ਤੋਂ ਸਵਾਲ,ਕਿ ਮੈਂ ਇਹਦਾ ਦਾ ਕੀ ਕੀਤਾ ਹੈ*

NRI ਲਖਵਿੰਦਰ ਸ਼ਾਹ ਨੇ ਦਸਿਆ ਕਿ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਸੱਚ ਬੋਲਣ ਤੇ 2.16 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ ਜੋ ਕਿ ਭਾਰਤ ਦੇ ਕਰੀਬ 18 ਤੋਂ 19 ਕਰੋੜ ਰੁਪਏ ਬਣਦੇ ਹਨ। ਲਖਵਿੰਦਰ ਨੇ ਦੱਸਿਆ ਕਿ ਜਿਸ ਪਿਤਾ ਨੇ ਉਨ੍ਹਾਂ ਨੂੰ ਸੱਚ ਬੋਲਣਾ ਸਿਖਾਇਆ ਉਹੀ ਪਿਤਾ ਉਨ੍ਹਾਂ ਨਾਲ ਝੂਠ ਦਾ ਸੌਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਤਾ ਕਸ਼ਮੀਰ ਸਿੰਘ ਖਿੰਡਾ ਅਤੇ ਹੋਰ ਪਰਵਿਾਰਿਕ ਮੈੰਬਰ ਜਿਨ੍ਹਾਂ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ। ਜੇਕਰ ਉਹ ਇਹ ਸਾਬਤ ਕਰਦੇ ਹਨ ਤਾਂ ਉਹ 18 ਕਰੋੜ ਰੁਪਏ ਉਨ੍ਹਾਂ ਨੂੰ ਦੇਣਦੇ ਹੱਕਦਾਰ ਹੋਣਗੇ।

ਲਖਵਿੰਦਰ ਆਪਣੇ ਪੁੱਤਰ ਜੋ ਕਿ ਅਮਰੀਕਾ ਨਿਵਾਸੀ ਹੈ ਉਸ ਲਈ ਇਹ ਸਭ ਕੁਝ ਕਰ ਰਹੇ ਹਨ ਕਿ ਭਵਿੱਖ ਵਿੱਚ ਉਸ ਤੇ ਕੋਈ ਝੂਠਾ ਅਰੋਪ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਫੈਮਿਲੀ ਦੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਵਿੱਚੋਂ ਹਿਸਾ ਜਾ ਫਿਰ ਪੈਸਾ ਨਹੀਂ ਚਾਹੀਦਾ ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਮੇਰੇ ਪਿਤਾ ਅਤੇ ਪਰਿਵਾਰਿਕ ਮੈਂਬਰ ਇਹ ਦੱਸਣ ਕੀ ਉਨ੍ਹਾਂ ਮੇਰੇ ਨਾਲ ਇੰਝ ਕਿਉਂ ਕੀਤਾ।
ਲਖਵਿੰਦਰ ਸਿੰਘ ਸਿਰਫ 16 ਸਾਲਾਂ ਦੀ ਉਮਰ ਵਿੱਚ ਸਾਲ 1987 ਦੇ ਕਰੀਬ ਜਰਮਨ ਵਿੱਚ ਚਲੇ ਗਏ। ਉਨ੍ਹਾਂ ਦੱਸਿਆ ਕਿ ਜਿਸ ਫੈਮਿਲੀ ਲਈ ਉਨ੍ਹਾਂ ਆਪਣੇ ਜੀਵਨ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਸਾਰਿਆਂ ਨੂੰ ਸੈਟਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਉਨ੍ਹਾਂ ਹੀ ਮੇਰੇ ਨਾਲ ਠੱਗੀਆਂ ਕੀਤੀਆਂ। ਮੇਰੇ ਪਿਤਾ ਅਤੇ ਹੋਰ ਪਰਵਿਾਰਿਕ ਮੈਂਬਰਾਂ ਨੇ ਮੇਰੇ ਨਾਲ ਕਾਫੀ ਗਲਤ ਕੀਤਾ। ਜਿਸ ਨੂੰ ਲੈ ਕੇ ਮੈਂ ਕਈ ਵਾਰ ਉਨ੍ਹਾਂ ਨੂੰ ਚਿੱਠੀਆਂ ਲਿੱਖੀਆਂ ਪਰ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ।

ਮੇਰੇ ਉਪਰ ਕਈ ਝੂਠੇ ਦੋਸ਼ ਲਾਏ ਗਏ ਪਰ ਅੱਜ ਤੱਕ ਉਹ ਸਾਬਤ ਨਹੀਂ ਹੋਏ ਤੇ ਮੇਰੇ ਪਰਵਿਾਰਿਕ ਮੈਂਬਰਾਂ ਵੱਲੋਂ ਸਿਰਫ ਮੈਨੂੰ ਬਦਨਾਮ ਕਰਨ ਦੀ ਸਾਜਿਸ ਕੀਤੀ ਗਈ ਹੈ। ਪਰ ਹੁਣ ਉਹ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਸਿਰਫ ਜਵਾਬ ਮੰਗ ਰਹੇ ਹਨ।

Leave a Reply

Your email address will not be published. Required fields are marked *