ਗੁਰੂ ਨਾਨਕ ਬਰਿਧ ਦੇਹਰੀਵਾਲ ਆਸ਼ਰਮ ਦੇ ਪ੍ਰਬੰਧਕਾਂ ਦਾ ਕੀਤਾ ਸਨਮਾਨ,ਪੜੋ

ਟਾਂਡਾ ਉੜਮੁੜ 6 ਫਰਵਰੀ (ਬਿਊਰੋ) : ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਲਈ ਪ੍ਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਵੱਲੋਂ ਪਿੰਡ ਦੇਹਰੀਵਾਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਚ ਹੋਏ ਸਮਾਗਮ ਦੌਰਾਨ ਸਮਾਜ ਸੇਵਕ ਅਮਨਦੀਪ ਸਿੰਘ ਨੇ ਸਮਾਜ ਸੇਵੀ ਮਿਸ਼ਨ ਲਈ ਆਸ਼ਰਮ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ।

 

ਆਪਣੇ ਪੁੱਤਰ ਗੁਰਕੀਰਤ ਸਿੰਘ ਦਾ ਜਨਮਦਿਨ ਆਸ਼ਰਮ ਵਿਚ ਰਹਿੰਦੇ ਮੈਂਬਰਾਂ ਨਾਲ ਮਿਲਕੇ ਮਨਾਉਂਦੇ ਹੋਏ ਅਮਨਦੀਪ ਸਿੰਘ ਨੇ ਆਸ਼ਰਮ ਲਈ ਰਾਸ਼ਨ ਸਮੱਗਰੀ ਭੇਟ ਕਰਦੇ ਹੋਏ ਆਖਿਆ ਆਸ਼ਰਮ ਵਿਚ ਰਹਿੰਦੇ ਅਨੇਕਾਂ ਲੋਕਾਂ ਨੂੰ ਘਰ ਵਰਗੀਆਂ ਸਹੂਲਤਾਂ ਦੇਣ ਲਈ ਆਸ਼ਰਮ ਪ੍ਰਬੰਧਕਾਂ ਦੀ ਸਮੂਹ ਟੀਮ ਵਧਾਈ ਦੀ ਪਾਤਰ ਹੈ ਅਤੇ ਉਹ ਹਮੇਸ਼ਾ ਇਸ ਮਿਸ਼ਨ ਵਿਚ ਮਦਦ ਕਰਨਗੇ।

 

ਇਸ ਮੌਕੇ ਹਰਵਿੰਦਰ ਸਿੰਘ ਰਜਵੰਤ ਕੌਰ,ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ, ਪੂਰਨ ਸਿੰਘ, ਭੋਲੂ, ਵਿਨੋਦ ਕੁਮਾਰ, ਆਤਮਾ ਰਾਮ, ਬਿੱਲਾ, ਮਨੋਹਰ ਸਿੰਘ, ਰਮੇਸ਼ ਕੁਮਾਰ, ਗੁਰਦੀਪ ਸਿੰਘ, ਮਨੋਹਰ ਲਾਲ, ਦੀਪਕ ਕੁਮਾਰ, ਲਾਡੀ, ਮੁਖਤਿਆਰ ਸਿੰਘ, ਅਵਤਾਰ ਕੌਰ, ਸੋਨੀਆ, ਸਪਨਾ, ਮਾਲਾ, ਬਲਜੀਤ ਕੌਰ, ਹਰਜਿੰਦਰ ਕੌਰ, ਰਾਣੀ, ਮਹਿੰਦਰ ਕੌਰ, ਲਕਸ਼ਮੀ,ਬਿਜਲੀ,ਊਸ਼ਾ ਰਾਣੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *