ਜੰਲਧਰ . ਬਿਰਦੀ ਜਠੇਰੇ ਪ੍ਰਬੰਧਕ ਕਮੇਟੀ ਸੁੱਚੀ ਪਿੰਡ ਵਲੋਂ ਸਮੂਹ ਸੰਗਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸਲਾਨਾ ਮੇਲਾ ਸੁੱਚੀ ਪਿੰਡ ਵਿਖੇ 18 ਸੰਤਬਰ ਦਿਨ ਅੇੈਤਬਾਰ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆ ਕਮੇਟੀ ਦੇ ਪ੍ਰਧਾਨ ਗੁਰਦਿਆਲ ਬਿਰਦੀ ਤੇ ਪ੍ਰੈਸ ਸਕੱਤਰ ਦਇਆ ਰਾਮ ਬਿਰਦੀ ਨੇ ਦਸੇਆ ਇਸ 16 ਸੰਤਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਅਮ੍ਰਿੰਤਬਾਣੀ ਦੇ ਪਾਠ ਆਰੰਭ ਹੋਣਗੇ ਤੇ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ । 18 ਸੰਤਬਰ ਦਿਨ ਅੇੈਤਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤਬਾਣੀ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ।
ਇਸ ਮੇਲੇ ਵਿੱਚ 108 ਸਵਾਮੀ ਗੁਰਦੀਪ ਗਿਰੀ ਮਹਾਰਜ ਡੇਰਾ ਪਠਾਨਕੋਟ ਵਿਸ਼ੇਸ ਤੌਰ ਤੇ ਆਪਣੀ ਹਾਜ਼ਰੀ ਭਰਨਗੇ ।
ਮੇਲੇ ਦੇ ਮੁੱਖ ਮਹਿਮਾਨ ਜੇ .ਕੇ ਬਿਰਦੀ ਕਮਾਡੈੰਟ ਹੋਣਗੇ । ਇਸ ਨਾਲ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਸ਼ਖਸੀਅਤਾ ਆਪਣੀ ਹਾਜ਼ਰੀ ਭਰਨਗੀਆਂ । ਮੇਲੇ ਵਿੱਚ ਮੁਫਤ ਮੇੈਡੀਕਲ ਕੈੰਪ ਤੇ ਅਟੁੱਟ ਲੰਗਰ ਦਾ ਵਿਸ਼ੇਸ ਪ੍ਰੰਬਧ ਹੋਵੇਗਾ ।
ਇਸ ਮੌਕੇ ਹੋਰਨਾਂ ਤੋ ਇਲਾਵਾ ਚੇਅਰਮੈਨ ਬਲਜੀਤ ਬਿਰਦੀ ,ਖਜਾਨਚੀ ਧਰਮ ਪਾਲ ਬਿਰਦੀ , ਮੈਬਰ ਸੁਭਾਸ਼ ਬਿਰਦੀ , ਲਾਲ ਚੰਦ ਬਿਰਦੀ , ਦਿਆਲ ਬਿਰਦੀ , ਕਿਸ਼ਨ ਪਾਲ ਬਿਰਦੀ, ਸੰਜੀਵ ਬਿਰਦੀ , ਨਿਰਮਲ ਬਿਰਦੀ , ਰਾਜੇਸ਼ ਕੁਮਾਰ ਬਿਰਦੀ , ਭੁਪਿੰਦਰ ਪਾਲ ਬਿਰਦੀ , ਰਾਕੇਸ਼ ਬਿਰਦੀ , ਹਰਬਲਾਸ ਬਿਰਦੀ ਤੇ ਸ਼ੁਸੀਲ ਕੁਮਾਰ ਬਿਰਦੀ ਹਾਜਰ ਸਨ ।