ਜੇ ਨੌਜਵਾਨੀ ਗੁਰੂ ਘਰਾਂ ਅਤੇ ਗੁਰਬਾਣੀ ਨਾਲ ਜੁੜੇ ਤਾਂ ਬੰਦ ਹੋਵੇਗੀ ਹੁਲੜਬਾਜ਼ੀ : ਸਿੰਘ  ਸਭਾਵਾਂ

ਜਲੰਧਰ 10 ਮਾਰਚ (ਬਿਊਰੋ) : ਸ਼੍ਰੀ ਅਨੰਦਪੁਰ ਸਾਹਿਬ ਅਤੇ ਹੋਰ ਕਈ ਜਗ੍ਹਾ ਤੋਂ ਆਂ ਰਹੀਆ ਹੁਲੜਬਾਜ਼ੀ ਦੀਆਂ ਘਟਨਾਵਾਂ ਤੇ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਗੁਰੂ ਘਰਾਂ ਅਤੇ ਗੁਰਬਾਣੀ ਨਾਲ ਜੋੜਨ ਦੇ ਵੱਧ ਤੋਂ ਵੱਧ ਉਪਰਾਲੇ ਕਰਣ ਕਿਉਕਿ ਸ਼ਬਦ ਗੁਰੂ ਨਾਲ ਜੁੜ ਕੇ ਜੀਵਨ ਚ ਸਹਿਜਤਾ ਆਉਂਦੀ ਹੈਂ ਤੇ ਭਟਕਣਾ ਦੂਰ ਹੁੰਦੀ ਏ l

ਜਦੋ ਨੌਜਵਾਨ ਗੁਰੂ ਘਰਾਂ ਚ ਜਾ ਕੇ ਨਾਮ ਸਿਮਰਨ ਅਤੇ ਸੇਵਾ ਨਾਲ ਜੁੜਣਗੇ ਤਾਂ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ ਅਤੇ ਉਨ੍ਹਾਂ ਦੇ ਜੀਵਨ ਚ ਤਬਦੀਲੀ ਆਵੇਗੀ l

ਜਿਸ ਨਾਲ ਨੌਜਵਾਨੀ ਨੂੰ ਸ਼ਹਾਦਤਾਂ ਅਤੇ ਜੋੜ ਮੇਲਿਆਂ ਚ ਸੇਵਾ ਕਰਣ ਦੀ ਜਾਚ ਅਤੇ ਬੱਲ ਉੱਦਮ ਮਿਲੇਗਾ l ਇਸ ਮੋੱਕੇ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ, ਜਸਬੀਰ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਮਨਜੀਤ ਸਿੰਘ, ਨਿਰਵੈਰ ਸਿੰਘ ਸਾਜਨ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਜਸਵਿੰਦਰ ਸਿੰਘ ਆਦਿ ਨੇ ਨੌਜਵਾਨਾਂ ਨਨੂੰ ਵੀ ਬੇਨਤੀ ਕੀਤੀ ਕਿ ਉਹ ਬਾਣੀ ਨਾਲ ਜੁੜ ਕੇ ਆਪਣੀ ਜੀਵਨ ਸ਼ੈਲੀ ਬਦਲਣ ਦਾ ਪ੍ਰਣ ਕਰਣ l

Leave a Reply

Your email address will not be published. Required fields are marked *