ਜਲੰਧਰ : ਬੇਜੁਬਾਨ ਨੂੰ ਮੁੰਡਾ ਮਾਰ ਰਿਹਾ ਸੀ ਰੋੜੇ, ਪੁਲਿਸ ਮੁਲਾਜਿਮ ਨੇ ਰੋਕਿਆ ਤਾਂ ਮੁੰਡੇ ਨੇ ਕਰਤਾ ਹਮਲਾ

ਜਲੰਧਰ 3 ਅਪ੍ਰੈਲ (ਬਿਊਰੋ) : ਪੰਜਾਬ ਪੁਲਿਸ ਅਕੈਡਮੀ ਫਿਲੌਰ ਨਜ਼ਦੀਕ ਚੁੰਗੀ ਤੇ ਲੱਗੇ ਨਾਕੇ ਤੇ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਅਸਲਾ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ।

https://fb.watch/jGxnGri833/

ਵੀਡੀਓ ਦੇਖਣ ਲਈ ਉਪਰ ਵਾਲੇ ਲਿੰਕ ਤੇ ਕਲਿੱਕ ਕਰੋ,ਨਾਲ ਪੇਜ ਨੂੰ ਫੋੱਲੋ ਕਰੋ

ਇਸ ਸਬੰਧੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਪਰਮਜੀਤ ਸਿੰਘ ਸੀਨੀਅਰ ਕਾਂਸਟੇਬਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੰਜਾਬ ਪੁਲਿਸ ਅਕੈਡਮੀ ਵੱਲ ਜਾਂਦੀ ਚੁੰਗੀ ਤੇ ਆਪਣੇ ਮੁਲਾਜ਼ਮਾਂ ਨਾਲ ਤਾਇਨਾਤ ਸੀ,ਕਿ ਇੱਕ ਨੌਜਵਾਨ ਬੁੱਲਟ ਮੋਟਰਸਾਈਕਲ ਤੇ ਆਇਆ ਅਤੇ ਕੁੱਤੇ ਨੂੰ ਇੱਟਾਂ ਮਾਰਨ ਲੱਗ ਪਿਆ

ਜਿਸ ਨੂੰ ਅਸੀਂ ਰੋਕਿਆ ਤਾਂ ਉਹ ਹੱਥੋਪਾਈ ਹੋਨ ਲਗ ਗਿਆ। ਉਨ੍ਹਾਂ ਦੱਸਿਆ ਕਿ ਉਸ ਨੇ ਮੇਰੀ ਵਰਦੀ ਪਾੜੀ ਅਤੇ ਮੇਰਾ ਅਸਲਾ ਖੋਹਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਦੇ ਮੁਲਾਜਮ ਸਤਨਾਮ ਸਿੰਘ ਅਤੇ ਸੁਖਦੇਵ ਸਿੰਘ ਆਉਣ ਤੇ ਨੌਜਵਾਨ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਪਰਮਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਯੁਵਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਵਿਖੇ ਦਾਖਲ ਹੋਇਆ ਹੈ ਜਿਸ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਅਧੀਨ ਹੈ।

ਇਸ ਸਬੰਧੀ ਥਾਣਾ ਮੁਖੀ ਫਿਲੌਰ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਤੇ ਹਮਲਾ ਕਰਨ ਵਾਲੇ ਨੌਜਵਾਨ ਦਾ ਮੋਟਰਸਾਈਕਲ ਕਾਬੂ ਕਰ ਲਿਆ ਗਿਆ ਹੈ ਜਲਦ ਹੀ ਦੋਸ਼ੀ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਮੁਲਾਜਮ ਸਤਨਾਮ ਸਿੰਘ, ਸੁਖਦੇਵ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ, ਬੋਬੀ ਸ਼ਰਮਾ ਸਰਬਜੀਤ ਸਿੰਘ ਨੇ ਮੰਗ ਕੀਤੀ ਕਿ ਅਗਰ ਸ਼ਰੇਆਮ ਪੁਲਿਸ ਤੇ ਹਮਲਾ ਕਰ ਸਕਦੇ ਹਨ ਤਾਂ ਆਮ ਵਿਅਕਤੀ ਦਾ ਕੀ ਬਣੂ। ਉਨ੍ਹਾਂ ਮੰਗ ਕੀਤੀ ਉਕਤ ਹਮਲਾਵਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *