ਜਲੰਧਰ : ਤੇਰਾ ਤੇਰਾ ਹੱਟੀ ਨੇ ਪੰਜ ਸਾਲ ਪੂਰੇ ਹੋਣ ਤੇ ਲਗਾਇਆ ਮੈਡੀਕਲ ਕੈੰਪ

ਜਲੰਧਰ 17 ਦਿਸੰਬਰ (ਬਿਊਰੋ) : ਤੇਰਾ ਤੇਰਾ ਹੱਟੀ ਨੇ ਆਪਣੇ ਪੰਜ ਸਾਲ ਪੂਰੇ ਹੋਣ 17 ਦਿਸੰਬਰ ਨੂੰ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਸ ਕੈੰਪ ਵਿਚ 29 ਲੋਕਾਂ ਨੇ ਖੂਨਦਾਨ ਕੀਤਾ 200 ਤੋਂ ਵੱਧ ਮਰੀਜਾਂ ਨੇ ਹੱਡੀਆਂ ਦੇ ਡਾਕਟਰ ਨੂੰ ਚੇਕ ਕਰਵਾਇਆ। ਕੈਂਪ ਵਿਚ ਹੋਮਿਓਪੇਥਿਕ, ਫਿਸਿਓਥ੍ਰੇਪੀ ਦੇ ਨਾਲ ਨਾਲ ਖੂਨ ਟੇਸਟ, ਈਸੀਜੀ, ਸੂਗਰ ਅਤੇ ਹੱਡੀਆਂ ‘ਚ ਕੇਲ੍ਸ਼ੀਅਮ ਦੇ ਟੇਸਟ ਵੀ ਮੁਫਤ ਕੀਤੇ ਗਏ। ਇਸ ਦੇ ਨਾਲ ਹੀ ਤੇਰਾ ਤੇਰਾ ਹੱਟੀ ਨੇ 13 ਬੇਰੋਜਗਾਰਾਂ ਨੂੰ ਰੋਜਗਾਰ, 13 ਡਾਗ ਸ਼ੈਲਟਰ ਬਣਾਏ ।

 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤੇਰਾ ਤੇਰਾ ਹੱਟੀ ਦੇ ਮੁਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਅਤੇ ਸੇਵਾਦਾਰ ਜਸਵਿੰਦਰ ਸਿੰਘ ਬਵੇਜਾ ਨੇ ਦੱਸਿਆ ਕੀ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲੇ ਇਸ ਕੈਂਪ ਵਿਚ ਇਸ ਸਾਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮਕਸਦ ਨਾਲ 13 ਰੇਹੜੀਆਂ ਬਣਾਈਆ ਗਈਆਂ। ਜਿਸ ‘ਚ ਦੋ ਰੇਹੜੀਆਂ ਤਿਆਰ ਕਰਵਾ ਲਈਆਂ ਅਤੇ ਹਰ ਮਹੀਨੇ ਇਕ ਰੇਹੜੀ ਤਿਆਰ ਕਾਰਵਾਈ ਜਾਏਗੀ। ਇਸ ਦਾ ਨਾਲ ਨਾਲ ਦਿਸੰਬਰ, ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਵੱਧ ਰਹੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ 13 Dog Shelter ਤਿਆਰ ਕਰਵਾਏ ਹਨ। ਜਿਸ ਦੀ ਇੰਸਟਾਲੇਸ਼ਨ ਕੱਲ ਤੋਂ ਸ਼ੁਰੂ ਕੀਤੀ ਜਾਏਗੀ।

ਇਸ ਕੈਂਪ ਵਿਚ KMH ਹਸਪਤਾਲ ਨਾਲ ਮਿਲ ਕੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਚ 30 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ| ਇਸ ਕੈਂਪ ਵਿਚ Manveer Singh ਨੇ 50 ਤੋਂ ਵੱਧ ਮਰੀਜਾਂ ਦੀ ਮੁਫ਼ਤ ਫਿਜ਼ਿਓਥਰੈਪੀ ਕੀਤੀ ਅਤੇ ਨਾਲ ਹੀ ਡਾਕਟਰ ਸੀਮਾ ਅਰੋੜਾ ਨੇ 100 ਦੇ ਕਰੀਬ ਮਰੀਜਾਂ ਦਾ ਹੋਮੀਓਪੈਥਿਕ ਤਰੀਕਾ ਨਾਲ ਮੁਫ਼ਤ ਇਲਾਜ ਕੀਤਾ।ਇਹੀ ਨਹੀਂ ਇਸ ਕੈਂਪ ਵਿਚ Sethi Tech Laboratory ਦੇ ਸਹਿਯੋਗ ਨਾਲ Sugar, blood ਅਤੇ ECG ਮੁਫ਼ਤ ਕੀਤੀ ਗਈ।

 

ਇਸ ਕੈਂਪ ਵਿਚ Guardian Hospital ਦੇ ਹੱਡੀਆਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਨੇ 200 ਤੋਂ ਵੱਧ ਮਰੀਜਾਂ ਦਾ ਚੇਕਅਪ ਕੀਤਾ। ਉਹਨਾ ਇਹ ਵੀ ਦੱਸਿਆ ਕੀ ਕੈਂਪ ਦੌਰਾਨ ਉਹਨਾਂ ਕੋਲ ਦੋ ਨਸ਼ੇ ਦੇ ਮਰੀਜ ਵੀ ਆਏ, ਜਿਨ੍ਹਾਂ ਚ ਇਕ ਮਰੀਜ ਕੁਝ ਦਿਨ ਪਹਿਲਾਂ ਨਸ਼ਾ ਛੱਡ ਚੱਕਿਆ ਸੀ ਅਤੇ ਇਕ ਮਰੀਜ ਚਾਹੁੰਦਾ ਸੀ ਉਹ ਨਸ਼ਾ ਛਡਣਾ ਚਾਹੁੰਦਾ ਹੈ। ਇਸ ਮੌਕੇ ਡਾਕਟਰ ਸੰਜੀਵ ਗੋਇਲ ਨੇ ਦਸਿਆ ਕੀ ਤੇਰਾ ਤੇਰਾ ਹੱਟੀ ਵਲੋਂ ਕੀਤੇ ਗਾਏ ਇਸ ਉਪਰਾਲੇ ਨਾਲ ਮਰੀਜਾਂ ਨੂੰ ਕਾਫੀ ਫਾਇਦਾ ਹੁੰਦਾ ਹੈ।

ਤੇਰਾ ਤੇਰਾ ਹੱਟੀ ਦੇ ਇਸ ਮਹਾਨ ਕਾਰਜ ਦੇ ਵਿੱਚ ਜਲੰਧਰ ਦੇ ਸੰਸਦ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਪਹੁੰਚੇ।ਦੋਨਾਂ ਨੇ ਕਿਹਾ ਕਿ ਤੇਰਾ ਤੇਰਾ ਹੱਟੀ ਜੋ ਕਿ ਪਿਛਲੇ ਪੰਜ ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ। ਉਸ ਵੱਲੋਂ ਇਸ ਸਾਲ ਵੀ ਕੀਤੇ ਮਹਾਨ ਕਾਰਜ ਬਹੁਤ ਹੀ ਸ਼ਲਾਗਾਯੋਗ ਹਨ।ਇਸ ਹੱਟੀ ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਤੇ ਉਹ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਨ ਕੀ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਇਸ ਤਰ੍ਹਾਂ ਹੀ ਸਮਾਜ ਦੇ ਕਾਰਜ ਕਰਦੇ ਰਹਿਣ।

ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੈ ਕੇ ਪੰਜ ਸਾਲ ਪਹਿਲਾਂ ਸ਼ੁਰੂ ਹੋਈ ਤੇਰਾ ਤੇਰਾ ਹੱਟੀ ਦੀ ਜਦੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਛੇ ਮੈਂਬਰਾਂ ਨਾਲ ਕੀਤੀ ਗਈ ਸੀ ਤੇ ਹੁਣ 600 ਤੋਂ ਵੱਧ ਮੈਂਬਰ ਇਸ ਨਾਲ ਜੁੜ ਚੁੱਕੇ ਹਨ ਅਤੇ ਲਗਾਤਾਰ ਸੇਵਾ ਭਲਾਈ ਦੇ ਕੰਮ ਕਰ ਰਹੇ ਹਨ।

ਇਸ ਮੌਕੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਸਿੰਘ ਕਪੂਰ, ਪਰਵਿੰਦਰ ਸਿੰਘ,ਗੁਰਵਿੰਦਰ ਕੌਰ, ਸਵਨੀਤ ਕੌਰ, ਮਨਦੀਪ ਕੌਰ ਅਮਨਦੀਪ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਲਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਵਿਜੈ ਕੁਮਾਰ, ਅਮਨਦੀਪ ਸਿੰਘ ਗੁਲਾਟੀ ਅਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *