25 ਨਵੰਬਰ ਦੇ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਪ੍ਰਸਾਸ਼ਨ ਪੱਬਾਂ ਭਾਰ, ਪ੍ਰਬੰਧਕਾਂ ਨਾਲ ਗੁਰਦੁਆਰਾ ਦੀਵਾਨ ਅਸਥਾਨ ਵਿਚ ਹੋਈ ਮੀਟਿੰਗ

ਜਲੰਧਰ 17 ਨਵੰਬਰ (ਬਿਊਰੋ) :
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸ਼ਹਿਰ ਦੀਆਂ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਇਸਤਰੀ ਕੀਰਤਨ ਸਤਿਸੰਗ ਸਭਾਵਾਂ ਅਤੇ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ 25 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਨਗਰ ਕੀਰਤਨ 25 ਨਵੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਐਸ ਡੀ ਕਾਲਜ ਰੋਡ, ਰੇਲਵੇ ਰੋਡ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਰੋਡ, ਫਗਵਾੜਾ ਗੇਟ, ਭਗਤ ਸਿੰਘ ਚੋਂਕ, ਖਿੰਗਰਾ ਗੇਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੋਂਕ, ਪੁਰਾਣੀ ਸਬਜ਼ੀ ਮੰਡੀ, ਜੇਲ ਚੋਂਕ, ਬਸਤੀ ਅੱਡਾ, ਜੋਤੀ ਚੋਂਕ, ਰੈਨਕ ਬਜ਼ਾਰ, ਨਯਾ ਬਜ਼ਾਰ, ਮਿਲਾਪ ਚੋਂਕ ਤੋਂ ਰਾਤ ਨੂੰ ਕਰੀਬ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।

 

ਇਸ ਸੰਬੰਧੀ ਪ੍ਰਸਾਸ਼ਨ ਨਾਲ ਮੀਟਿੰਗ ਗੁਰਦੁਆਰਾ ਦੀਵਾਨ ਅਸਥਾਨ ਵਿਚ ਕੀਤੀ ਗਈ ਜਿਸ ਵਿੱਚ ਸਤਿਕਾਰਯੋਗ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਜੀ, ਡੀ ਸੀ ਪੀ ਜਗਮੋਹਨ ਸਿੰਘ ਜੀ, ਏ ਡੀ ਸੀ ਪੀ ਟਰੈਫਿਕ ਕਮਲਪ੍ਰੀਤ ਸਿੰਘ ਜੀ ਚਾਹਲ, ਏ ਸੀ ਪੀ ਨਾਰਥ ਦਮਨਬੀਰ ਸਿੰਘ ਜੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਰਾਜੇਸ਼ ਖੋਖਰ ਉਚੇਚੇ ਤੌਰ ਤੇ ਪੁੱਜੇ। ਪੁਲਿਸ ਪ੍ਰਸਾਸ਼ਨ ਨੇ ਨਗਰ ਕੀਰਤਨ ਵਿੱਚ ਸੁਰੱਖਿਆ, ਟਰੈਫਿਕ ਦੇ ਯੋਗ ਪ੍ਰਬੰਧ ਦਾ ਪੂਰਨ ਭਰੋਸਾ ਦਿੱਤਾ ਅਤੇ ਨਿਗਮ ਪ੍ਰਸਾਸ਼ਨ ਨੇ ਸਫ਼ਾਈ, ਛਿੜਕਾਅ, ਸਜਾਵਟ ਆਦਿਕ ਸਾਰੇ ਕਾਰਜ ਸੰਪੂਰਨ ਕਰਣ ਦਾ ਭਰੋਸਾ ਦਿੱਤਾ।

ਪ੍ਰਬੰਧਕਾਂ ਵੱਲੋ ਆਏ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸਨਮਾਨ ਦਿਤਾ ਗਿਆ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਾਲੇ ਦਿਨ ਆਪਣੇ ਕੰਮ ਕਾਜ ਸੰਕੋਚ ਕੇ ਪੂਰਾ ਦਿਨ ਪਾਲਕੀ ਸਾਹਿਬ ਨਾਲ ਚਲਣ ਦੀ ਅਪੀਲ ਕੀਤੀ।

ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ, ਜਗਜੀਤ ਸਿੰਘ ਖ਼ਾਲਸਾ, ਅਜੀਤ ਸਿੰਘ ਸੇਠੀ, ਗੁਰਬਖਸ਼ ਸਿੰਘ ਜੁਨੇਜਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਕਵਲਜੀਤ ਸਿੰਘ ਟੋਨੀ, ਗੁਰਿੰਦਰ ਸਿੰਘ ਮਝੈਲ, ਅਮਰਜੀਤ ਸਿੰਘ ਮਿੱਠਾ, ਹਰਜੋਤ ਸਿੰਘ ਲੱਕੀ, ਭੁਪਿੰਦਰ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਵਿਰਦੀ, ਚਰਨਜੀਵ ਸਿੰਘ ਲਾਲੀ, ਗੁਰਜੀਤ ਸਿੰਘ ਪੋਪਲੀ, ਰਣਜੀਤ ਸਿੰਘ ਰਾਣਾ, ਮਨਿੰਦਰ ਪਾਲ ਸਿਘ ਗੁੰਬਰ, ਹਰਵਿੰਦਰ ਸਿੰਘ ਨਾਗੀ, ਕੁਲਵਿੰਦਰ ਸਿੰਘ ਚੀਮਾ, ਜਤਿੰਦਰ ਸਿੰਘ, ਮੋਹਿੰਦਰ ਪਾਲ ਸਿੰਘ, ਨਿਰਮਲ ਸਿੰਘ ਬੇਦੀ, ਚਰਨਜੀਤ ਸਿੰਘ ਮਿੰਟਾ, ਮਨਬੀਰ ਸਿੰਘ, ਇੰਦਰਜੀਤ ਸਿੰਘ, ਰਾਜਬੀਰ ਸਿੱਘ, ਗੁਰਜੀਤ ਸਿੰਘ ਟੱਕਰ, ਮੱਖਣ ਸਿੰਘ, ਨਵਦੀਪ ਸਿੰਘ ਗੁਲਾਟੀ, ਸੁਖਵਿੰਦਰ ਸਿੰਘ ਲਾਡੋਵਾਲੀ, ਬਲਜੀਤ ਸਿੰਘ ਸੇਵਾਦਾਰ ਨਿਹੰਗ ਸਿੰਘ ਜਥੇਬੰਦੀਆਂ, ਸਤਨਾਮ ਸਿੰਘ, ਪ੍ਰਦੀਪ ਵਿੱਕੀ , ਗੁਰਪ੍ਰੀਤ ਸਿੱਘ ਓਬਰਾਏ, ਅਮਿਤ ਮੈਨੀ, ਸਤਿੰਦਰ ਪੀਤਾ, ਸੰਦਿਪ ਸਿੰਘ ਫੁੱਲ, ਸਿਮਰ ਸਿੰਘ ਨਿਹੰਗ ਸਿੰਘ, ਸੁਰਜ਼ੀਤ ਸਿੰਘ ਨੀਲਾਮਹਿਲ, ਮੋਹਨ ਸਿਘ ਰਤਨ, ਅਰਜਨ ਸਿੰਘ, ਕੁਲਵਿੰਦਰ ਸਿੰਘ ਮੱਲ੍ਹੀ, ਗੁਲਜ਼ਾਰ ਸਿੰਘ, ਤਜਿੰਦਰ ਸਿੰਘ ਸਿਆਲ, ਬਾਵਾ ਗਾਬਾ, ਸ਼ੇਰ ਸਿੰਘ, ਸਿਮਰਨਜੋਤ ਸਿੰਘ, ਹੈਰੀ ਬੱਤਰਾ, ਪਲਵਿੰਦਰ ਸਿਘ, ਪ੍ਰਭਗੁਣ ਸਿੰਘ , ਜਸਕਰਨ ਸਿੰਘ, ਸਤਿੰਦਰ ਸਿੰਘ ਬਾਬਾ ਅਤੇ ਜਸਕੀਰਤ ਸਿਘ ਜੱਸੀ ਸ਼ਾਮਿਲ ਸਨ।

Leave a Reply

Your email address will not be published. Required fields are marked *