ਸਿੱਧੂ ਮੁਸੇਵਾਲੇ ਦੇ ਫੈਨ ਬਣਵਾ ਰਹੇ ਆਪਣੀ ਬਾਹਾਂ ਤੇ ਫੋਟੋ ਵਾਲੇ ਟੈਟੂ

ਸਿੱਧੂ ਮੂਸੇ ਵਾਲੇ ਦੇ ਗਾਣੇ ਦੀਆਂ ਇਹ ਸੱਥਰਾਂ ਕਿਤੇ ਨਾ ਕਿਤੇ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਸਿੱਧੂ ਦੇ ਕਤਲ ਕੀਤੇ ਜਾਣ ਤੋਂ ਬਾਅਦ ਕਈ ਟੈਟੂ ਬਣਾਉਣ ਵਾਲਿਆਂ ਨੇ ਲੋਕਾਂ ਦੀਆਂ ਬਾਹਾਂ ਤੇ ਫਰੀ ਦੇ ਵਿਚ ਟੈਟੂ ਬਣਾਏ ਸਨ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਹੁਣ ਮੇਲਿਆਂ ਦੇ ਵਿਚ ਵੀ ਇਹ ਟੈਟੂ ਲੋਕਾਂ ਦੀਆਂ ਬਾਹਾਂ ਤੇ ਬਣਦੇ ਨਜ਼ਰ ਆ ਰਹੇ ਹਨ ।

ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਹਨ ਜਲੰਧਰ ਦੇ ਸੋਢਲ ਮੇਲੇ ਦੀਆਂ ਜਿੱਥੇ ਲੋਕ ਆਪਣੀਆਂ ਬਾਹਾਂ ਤੇ ਟੈਟੂ ਬਣਵਾਉਦੇ ਨਜ਼ਰ ਆ ਰਹੇ ਹਨ ।
ਜਲੰਧਰ ਵਿੱਚ ਸੋਢਲ ਦਾ ਮੇਲਾ ਭਾਦੋਂ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਵਿਚ ਦੂਰ ਦੁਰਾਡਿਓਂ ਸੰਗਤਾਂ ਹੁੰਮ ਹੁਮਾ ਕੇ ਪੁੱਜ ਰਹੀਆਂ ਹਨ । ਇਸ ਵਾਰ ਇਸ ਮੇਲੇ ਵਿਚ ਸਿੱਧੂ ਮੂਸੇਵਾਲੇ ਦੇ ਟੈਟੂ ਦਾ ਟ੍ਰੈਂਡ ਦੇਖਣ ਨੂੰ ਮਿਲਿਆ ਜਿੱਥੇ ਛੋਟੇ ਜਿਹੇ ਬੱਚੇ ਅਨੀਸ਼ ਨੇ ਵੀ ਆਪਣੀ ਬਾਂਹ ਤੇ ਸਿੱਧੂ ਮੂਸੇਵਾਲੇ ਦਾ ਟੈਟੂ ਬਣਵਾਇਆ ਤੇ ਉਸ ਦਾ ਫੇਮਸ ਗਾਣਾ ਦੋ ਸੌ ਪਚੱਨਵੇ ਗਾਉਂਦਾ ਹੋਇਆ ਨਜ਼ਰ ਆਇਆ ਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਸਿੱਧੂ ਮੂਸੇਵਾਲੇ ਦਾ ਫੈਨ ਹੈ ।
ਮੇਲੇ ਵਿੱਚ ਪੁੱਜੇ ਵਿਨੈ ਨੇ ਦੱਸਿਆ ਕਿ ਉਸ ਨੂੰ ਵੀ ਬੜੀ ਚਾਅ ਹੈ ਕਿ ਉਹ ਆਪਣੀ ਬਾਂਹਬਾਈਟ ਤੇ ਸਿੱਧੂ ਮੂਸੇਵਾਲੇ ਦਾ ਟੈਟੂ ਬਣਾਵੇ ਤੇ ਉਸ ਵੱਲੋਂ ਮੇਲੇ ਵਿੱਚ ਪੁੱਜ ਕੇ ਪੱਕੀ ਛਾਪ ਵਾਲੇ ਟੈਟੂ ਵਾਲੇ ਨੂੰ ਲੱਭ ਕੇ ਟੈਟੂ ਬਣਵਾਉਣਾ ਚਾਹਿਆ ਤੇ ਉਸ ਨੇ ਇਹ ਵੀ ਆਖਿਆ ਕਿ ਸਿੱਧੂ ਮੂਸੇ ਵਾਲਾ ਹਰ ਇਕ ਦੇ ਦਿਲ ਵਿੱਚ ਵਾਸ ਕਰਦਾ ਹੈ ਜਿਸ ਕਰਕੇ ਸਿੱਧੂ ਮੂਸੇ ਵਾਲਾ ਸਦਾ ਲਈ ਅਮਰ ਹੈ ।
ਸੋਢਲ ਮੇਲੇ ਵਿਚ ਪੁੱਜੇ ਟੈਟੂ ਬਣਾਉਣ ਵਾਲੇ ਰਾਮਵਿਲਾਸ ਨੇ ਦੱਸਿਆ ਕਿ ਇਸ ਵਾਰ ਸਿੱਧੂ ਮੂਸੇਵਾਲੇ ਦੇ ਛਾਪੇ ਲਵਾਉਣ ਦਾ ਟਰੈਂਡ ਬਹੁਤ ਚੱਲ ਰਿਹਾ ਹੈ ਤੇ ਉਸ ਵੱਲੋਂ ਕਰੀਬ ਡੇਢ ਸੌ ਟੈਟੂ ਬਣਵਾ ਦਿੱਤੇ ਹਨ ਤੇ ਆਉਣ ਵਾਲੇ ਚਾਰ ਕੁ ਦਿਨਾਂ ਵਿਚ ਕਿੰਨੇ ਹੋਰ ਛਾਪੇ ਲੱਗਦੇ ਹਨ ਇਹ ਉਹ ਖ਼ੁਦ ਨਹੀਂ ਜਾਣਦੇ । ਵਿਲੇ ਮੁਤਾਬਕ ਆਉਣ ਵਾਲੇ ਚਾਰ ਕੁ ਦਿਨਾਂ ਵਿਚ ਸੱਤ ਤੋਂ ਅੱਠ ਸੌ ਦੇ ਕਰੀਬ ਛਾਪੇ ਉਹ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਗਾ ਦੇਣਗੇ ।

Leave a Reply

Your email address will not be published. Required fields are marked *