ਵਿਸਾਖੀ ਨੂੰ ਸਮਰਪਿਤ  ਗੁਰਦਵਾਰਾ ਦੀਵਾਨ ਅਸਥਾਨ  ਵਿਖ਼ੇ ਲਗਾਇਆ ਗਿਆ ਫ੍ਰੀ ਮੈਡੀਕਲ ਕੈੰਪ

ਜਲੰਧਰ 16 ਅਪ੍ਰੈਲ (ਬਿਊਰੋ) :
ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖ਼ੇ ਰੋਟਰੀ ਕਲੱਬ ਹੈਲਪਿੰਗ ਹੈੰਡਸ ਜਲੰਧਰ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਫ੍ਰੀ ਮੈਡੀਕਲ ਕੈੰਪ ਲਗਾਇਆ ਗਿਆ l


ਇਸ ਕੈੰਪ ਵਿਚ ਡਾ, ਹਰਕੀਰਤ ਕੌਰ ਦੰਦਾਂ ਦੇ ਮਾਹਿਰ, ਡਾ. ਪੀਯੂਸ਼ ਸੂਦ ਅੱਖਾਂ ਦੇ ਮਾਹਿਰ, ਡਾ. ਦੀਪਾਸ਼ੂ ਸਚਦੇਵਾ ਨਿਊਰੋ ਸਰਜਨ, ਡਾ. ਪ੍ਰਮੋਦ ਮਹਿੰਦਰਾ ਆਰਥੋ, ਡਾ. ਅਭਿਲਕਸ਼ ਦਰਦ ਮਾਹਿਰ, ਡਾ. ਮਨਦੀਪ ਸਿੰਘ ਫਿਜ਼ੀਓਥੈਰੇਪਿਸਟ ਨੇ ਮਰੀਜ਼ਾ ਦਾ ਚੈੱਕ ਅਪ ਕੀਤਾ ਅਤੇ ਫ਼ਰੀ ਦਵਾਈਆਂ ਦਿਤੀਆਂ ਗਾਇਆ।


ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਕੈੰਪ ਵਿਚ 150 ਦੇ ਕਰੀਬ ਮਰੀਜਾ ਨੇ ਲਾਹਾ ਪ੍ਰਾਪਤ ਕੀਤਾ l ਉਨ੍ਹਾਂ ਨੇ ਰੋਟਰੀ ਕਲੱਬ ਹੈਲਪਿੰਗ ਹੈੰਡਸ ਜਲੰਧਰ ਦੇ ਪ੍ਰਧਾਨ ਡਾਕਟਰ ਰੁਚੀ ਸਿੰਘ ਗੌਰ, ਰੋਟੈਰੀਅਨ ਰਾਜੇਸ਼ ਬਾਹਰੀ, ਡਾਕਟਰ ਦੀਪਾਂਸ਼ੂ, ਮੁਨੀਸ਼ ਅਰੋੜਾ, ਗਗਨ ਲੁਥਰਾ, ਨਿਖਿਲ ਅਰੋੜਾਂ ਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ l


ਇਸ ਮੋੱਕੇ ਐਮ ਐਲ ਏ ਸੈਂਟਰਲ ਰਮਨ ਅਰੋੜਾ ਜੀ, ਡੀ ਸੀ ਪੀ ਕਮਿਸ਼ਨਰੇਟ ਜਲੰਧਰ, ਜਗਮੋਹਨ ਸਿੰਘ, ਸੁਨੀਤਾ ਸੁਸ਼ੀਲ ਰਿੰਕੂ, ਆਪ ਨੇਤਾ ਅਮਿਤ ਢੱਲ, ਰੋਬਿਨ ਸਾਂਪਲਾ, ਐਡਵੋਕੇਟ ਹਰਸ਼ ਝਾਂਣਜੀ, ਭਾਰਤੀ ਜਨਤਾ ਯੁਵਾ ਮੋਰਚਾ ਜਲੰਧਰ ਦੇ ਪ੍ਰਧਾਨ ਪੰਕਜ ਜੁਲਕਾ, ਥਾਣਾ ਤਿੰਨ ਦੇ ਐਸ ਐਚ ਓ ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਮਨਿੰਦਰਪਾਲ ਸਿੰਘ, ਮੱਖਣ ਸਿੰਘ, ਸੁਖਜੀਤ ਸਿੰਘ, ਗੁਰਜੀਤ ਸਿੰਘ, ਰਣਵੀਰ ਸਿੰਘ, ਬਾਵਾ ਗਾਬਾ, ਰਾਹੁਲ ਜੁਨੇਜਾ, ਨੀਤੀਸ਼ ਮਹਿਤਾ, ਜਸਵਿੰਦਰ ਸਿੰਘ ਅਤੇ ਜਸਕੀਰਤ ਸਿੰਘ ਸ਼ਾਮਿਲ ਸਨ l

Leave a Reply

Your email address will not be published. Required fields are marked *