ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਦਿਤੇ ਗਏ ਮੈਮੋਰੰਡਮ

ਜਲੰਧਰ 24 ਫਰਵਰੀ (ਬਿਊਰੋ) : ਅੱਜ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਇੱਕ ਵਫਦ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿੱਖੇ ਮਿਲਿਆ l ਸਿੰਘ ਸਭਾਵਾਂ ਦੇ ਨੁਮਾਇੰਦੇਆਂ ਨੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਕਮੇਟੀ ਅਧੀਨ ਅਤੇ ਬਾਕੀ ਗੁਰੂ ਘਰਾਂ ਵਿਚ ਹੋਲੇ ਮਹੱਲੇ ਤੇ, ਸਹਾਦਤਾਂ ਦੇ ਅਤੇ ਹੋਰ ਸਮਾਗਮਾਂ ਤੇ ਵੱਖ ਵੱਖ ਸੰਸਥਾਵਾਂ ਅਤੇ NGO’s ਵਲੋਂ ਸੰਗਤਾਂ ਤੋਂ ਫ੍ਰੀ ਵਿਚ ਖੂਨ ਦਾਨ ਕਰਵਾ ਕੇ ਖੂਨ ਦੇ ਵਪਾਰ ਨੂੰ ਰੋਕਣ ਸੰਬੰਧੀ ਬੇਨਤੀ ਪੱਤਰ ਦਿਤਾ l

ਉਨ੍ਹਾਂ ਜਥੇਦਾਰ ਸਾਹਿਬ ਨੂੰ ਦੱਸਿਆ ਕਿ ਜਦੋ ਗੁਰੂ ਘਰਾਂ ਵਿਚ ਆਸਥਾ ਅਤੇ ਸੇਵਾ ਵਜੋਂ ਕੀਤੇ ਖੂਨ ਦਾਨ ਤੋਂ ਬਾਅਦ ਕਦੀ ਲੋੜ ਪੈਣ ਤੇ ਦਾਨੀ ਸੱਜਣਾ ਨੂੰ ਓਹੀ ਖੂਨ ਮਹਿੰਗੇ ਰੇਟਾ ਤੇ ਖ਼ਰੀਦਣਾ ਪੈਂਦਾ ਹੈਂ ਜੋ ਕਿ ਸੰਗਤਾਂ ਦੀ ਆਸਥਾ ਨਾਲ ਖਿਲਵਾੜ ਹੈਂ l

ਜੇ ਕੈੰਪ ਲਗਾਨੇ ਜਰੂਰੀ ਹਨ ਤਾਂ ਸ਼੍ਰੋਮਣੀ ਕਮੇਟੀ ਦੇ ਅਦਾਰੇ ਜਾਂ ਸਿਵਲ ਹਸਪਤਾਲ ਖੂਨ ਦਾਨ ਕੈੰਪ ਲਗਾਉਣ ਤਾਂ ਜੋ ਸੰਗਤ ਅਤੇ ਮਾਨਵਤਾ ਦੀ ਸੇਵਾ ਹੋ ਸਕੇ l


ਨਾਲ ਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਤਰੀਕ ਸਾਲ ਵਿਚ ਇੱਕ ਵਾਰੀ ਇੱਕ ਦਿਨ ਮਿੱਥਣ ਦੀ ਪੁਰਜ਼ੋਰ ਅਪੀਲ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਕੀਤੀ l

ਇਸ ਮੌਕੇ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਪਰਮਿੰਦਰ ਸਿੰਘ ਗੁਰੂ ਘਰ ਦਸ਼ਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ ਸਿੰਘ ਸਭਾ ਅਵਤਾਰ ਨਗਰ, ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਦਵਿੰਦਰ ਸਿੰਘ ਰਿਆਤ ਸਿੰਘ ਸਭਾ ਮੁਹੱਲਾ ਗੋਬਿੰਦਗੜ, ਕੁਲਜੀਤ ਸਿੰਘ ਚਾਵਲਾ ਸਿੰਘ ਸਭਾ ਅਵਤਾਰ ਨਗਰ, ਭੁਪਿੰਦਰ ਸਿੰਘ ਖਾਲਸਾ ਗੁਰਦਵਾਰਾ ਬਾਬਾ ਜੀਵਨ ਸਿੰਘ ਗੜਾ, ਡਾ ਪਰਮਜੀਤ ਸਿੰਘ ਗੁਰੂ ਘਰ ਅਰਬਨ ਅਸਟੇਟ , ਜਤਿੰਦਰਪਾਲ ਸਿੰਘ ਮਝੈਲ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ , ਗਗਨਦੀਪ ਸਿੰਘ ਗੱਗੀ ਪ੍ਰਧਾਨ ਸ਼੍ਰੀ ਗੁਰੂ ਤੇਗ ਬਹਾਦਰ ਨੌਜਵਾਨ ਸਭਾ ,ਗੁਰਜੀਤ ਸਿੰਘ ਟੱਕਰ ਗੁਰੂ ਘਰ ਰਾਜਾ ਗਾਰਡਨ , ਗੁਰਮੀਤ ਸਿੰਘ ਬਾਵਾ ਦਸਮੇਸ਼ ਸੇਵਕ ਸਭਾ , ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ l

Leave a Reply

Your email address will not be published. Required fields are marked *