ਗੁਰੂ ਰਾਮਦਾਸ ਪਬਲਿਕ ਸਕੂਲ ਵਿੱਚ ਨਵੇਂ ਪ੍ਰਿੰਸੀਪਲ ਨਿਯੁਕਤ

ਜਲੰਧਰ 3 ਅਕਤੂਬਰ (ਬਿਊਰੋ) : ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ੍ਰ ਮੋਹਨ ਸਿੰਘ ਢੀਂਡਸਾ ਜੀ ਦੀ ਦੇਖਰੇਖ ਚ ਚਲਾਏ ਜਾ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ ਵਿੱਚ ਅੱਜ ਨਵੇਂ ਪ੍ਰਿੰਸੀਪਲ ਨਿਯੁਕਤ ਕੀਤੇ ਗਏ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਸਕੂਲ ਪਲੇਅ ਵੇ ਨਰਸਰੀ ਤੋਂ ਦਸਵੀਂ ਕਲਾਸ ਤੱਕ ਚਲਾਇਆ ਜਾ ਰਿਹਾ ਹੈ ਜਿਸ ਵਿਚ ਸੀ ਬੀ ਐਸ ਈ ਪੈਟਰਨ ਤੇ ਪੜਾਇਆ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਸਮੁੱਖ ਅਤੇ ਮਿਲਵਰਤਣ ਵਾਲੇ ਸਟਾਫ ਦੀ ਕਾਰਗੁਜਾਰੀ ਹੋਰ ਵਧਾਉਣ ਲਈ ਅੱਜ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਚਕ ਕਲਾਂ ਤੋਂ ਰਿਟਾਇਰਡ ਪ੍ਰਿੰਸੀਪਲ ਮਿਸਿਜ਼ ਨੀਰੂ ਬਾਲਾ ਗੁਪਤਾ M.Sc mathematics & M.Ed, P.G.D.C.A. ਨੂੰ ਪ੍ਰਿੰਸੀਪਲ ਨਿਯੁੱਕਤ ਕੀਤਾ ਗਿਆ। ਜੌ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਫਲਾਇੰਗ ਟੀਮ ਪੰਜਾਬ ਦੇ ਇੰਚਾਰਜ ਅਤੇ ਡਿਸਟ੍ਰਿਕਟ ਜਲੰਧਰ ਇਨਸਪੈਕਸ਼ਨ ਟੀਮ ਦੇ ਇੰਚਾਰਜ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਰੀਬ 35 ਸਾਲ ਦਾ ਲੈਕਚਰਾਰ ਦਾ ਤਜਰਬਾ ਵੀ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਵਿਰਦੀ, ਹਰਮੋਹਿੰਦਰ ਸਿੰਘ, ਬੀਬੀ ਪਰਮਿੰਦਰ ਕੌਰ, ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਸਿਮਰਨ ਕੌਰ, ਰਚਨਾ ਬਾਂਗਾ, ਰਵਿੰਦਰ ਕੌਰ, ਪੱਲਵੀ ਜੀ, ਵੀਨੂੰ ਭਾਟੀਆ, ਪਲਕ ਜੀ, ਰਜਨੀ ਬਹਿਲ, ਕੰਚਨ ਜੀ, ਹਰਜੀਤ ਕੌਰ ਅਤੇ ਰਜਨੀ ਜੀ ਸ਼ਾਮਿਲ ਸਨ।

Leave a Reply

Your email address will not be published. Required fields are marked *