ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਜਲੰਧਰ 31 ਅਕਤੂਬਰ (ਬਿਊਰੋ) : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਵਿਖੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਸੋਦਰ ਦੀ ਚੋਕੀ ਤੋਂ ਬਾਦ ਭਾਈ ਸਾਹਿਬ ਭਾਈ ਜਤਿੰਦਰਜੋਧ ਸਿੰਘ ਹਜ਼ੂਰੀ ਰਾਗੀ ਜੀ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।

ਬੀਬੀ ਤਰਲੋਚਨ ਕੌਰ ਪ੍ਰਚਾਰਕ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਉਪਰੰਤ ਗੁਰੂਦਵਾਰਾ ਸਾਹਿਬ ਦੇ ਮੁਖ ਪ੍ਰਬੰਧਕ ਜਥੇਦਾਰ ਜਗਜੀਤ ਸਿੰਘ ਜੀ ਗਾਬਾ ਨੇ ਸੰਗਤਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਹੋਇਆ। ਇਸੇ ਤਰਾ ਗੁਰੂ ਘਰ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ । ਜਲੰਧਰ ਸ਼ਹਿਰ ਦੇ ਨਵੇਂ ਨਿਯੁਕਤ ਕੀਤੇ ਗਏ ਜੱਜ ਸਾਹਿਬਾਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜੇ ਗਏ ਸਨ ।

ਪ੍ਰਧਾਨ ਸਾਹਿਬ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੱਜ ਸਾਹਿਬਾਨਾਂ ਦਾ ਵਿਸ਼ੇਸ ਸਨਮਾਨ ਕੀਤਾ ਅਤੇ ਇਸੇ ਤਰਾ ਬਾਕੀ ਉਪਸਥਿਤ ਬੱਚਿਆਂ ਨੂੰ ਵੀ ਪੜ੍ਹ ਕੇ ਉਚੇ ਔਹਦੇ ਪ੍ਰਾਪਤ ਕਰ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । ਜਥੇਦਾਰ ਜਗਜੀਤ ਸਿੰਘ ਗਾਬਾ ਨੇ ਜੱਜ ਸਾਹਿਬਾਨਾਂ ਨੂੰ ਸੱਚ ਦੇ ਰਾਹ ਤੇ ਚਲ ਕੇ ਜੀਵਨ ਬਤੀਤ ਕਰਨ ਲਈ ਬੇਨਤੀ ਕੀਤੀ । ਸਮਾਪਤੀ ਤੋਂ ਬਾਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਸੰਗਤਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ ।

ਸਰਕਾਰੀ ਵਕੀਲ ਸਰਦਾਰ ਰਮਿੰਦਰ ਸਿੰਘ ਮੱਕੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਤੇਜਿੰਦਰ ਸਿੰਘ ਸਿਆਲ, ਚਰਨਜੀਤ ਸਿੰਘ ਭੋਲਾਵਾਸੀਆ, ਦਲਜੀਤ ਸਿੰਘ ਲੈਂਡਲਾਰਡ, , ਮੰਗਤ ਸਿੰਘ ਬੇਦੀ, ਜਰਨੈਲ ਸਿੰਘ, ਹਰਬੰਸ ਸਿੰਘ , ਸਤਵਿੰਦਰ ਸਿੰਘ ,ਅਮਨਦੀਪ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਤੇਜਿਦਰ ਸਿੰਘ ਹਾਂਡਾ, ਗੁਰਜੀਤ ਸਿੰਘ, ਗੱਜਣ ਸਿੰਘ , ਜੰਗਬੀਰ ਸਿੰਘ, ਸਤਨਾਮ ਸਿੰਘ, ਸਵਰਨ ਕੌਰ, ਜਸਬੀਰ ਕੌਰ ਮੱਕੜ. ਜਸਵਿੰਦਰ ਕੌਰ, ਪ੍ਰਵੇਸ਼ ਕੌਰ, ਮਨਜੀਤ ਕੌਰ, ਜਸਬੀਰ ਕੌਰ, ਰਜਿੰਦਰ ਕੌਰ, ਪ੍ਰੀਤ ਕੌਰ, ਕੁਲਵਿੰਦਰ ਕੌਰ ਨਿੱਕੀ, ਨਰਿੰਦਰ ਕੌਰ, ਕੁਲਵਿੰਦਰ ਕੌਰ ਡੋਲੀ, ਸੀਤਲ ਕੌਰ, ਪੁਸ਼ਪਿੰਦਰ ਕੌਰ ਸੰਧੂ ਆਦਿ ਮੌਜੂਦ ਸਨ।

Leave a Reply

Your email address will not be published. Required fields are marked *